ਰਾਮ ਰਹੀਮ ਨੇ CBI ਅਦਾਲਤ ''ਚ ਜਮਾ ਕਰਵਾਈ ਜੁਰਮਾਨਾ ਰਾਸ਼ੀ

12/11/2017 8:06:14 PM

ਪੰਚਕੂਲਾ,(ਉਮੰਗ ਸ਼ਿਓਰਨ)— ਸਾਧਵੀ ਯੌਨ ਸੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਵਲੋਂ ਪੰਚਕੂਲਾ ਸੀ. ਬੀ. ਆਈ. ਅਦਾਲਤ 'ਚ ਅੱਜ 15-15 ਲੱਖ ਰੁਪਏ ਦੇ ਡਰਾਫਟ ਜਮ੍ਹਾ ਕਰਵਾਏ ਗਏ ਹਨ। ਸੀ. ਬੀ. ਆਈ. ਅਦਾਲਤ 'ਚ ਰਾਮ ਰਹੀਮ ਦੇ ਵਕੀਲ ਨੇ ਡਰਾਫਟ ਜਮ੍ਹਾ ਕਰਵਾਏ। ਡੇਰਾ ਮੁਖੀ ਨੂੰ ਸਜ਼ਾ ਦੌਰਾਨ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਮ ਰਹੀਮ ਨੂੰ ਸਾਧਵੀਆਂ ਨਾਲ ਯੌਨ ਸੋਸ਼ਣ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਅਤੇ 30 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਜੁਰਮਾਨੇ 'ਚ 15-15 ਲੱਖ ਰੁਪਏ ਪੀੜਤ ਸਾਧਵੀਆਂ ਨੂੰ ਮੁਆਵਜ਼ੇ ਦੇ ਤੌਰ 'ਤੇ ਦਿੱਤੇ ਜਾਣੇ ਸਨ।


Related News