ਅਦਾਕਾਰਾ ਰਾਖੀ ਸਾਵੰਤ ਖਿਲਾਫ ਮਹਿਲਾ ਆਯੋਗ ਨੂੰ ਸ਼ਿਕਾਇਤ, ਹਨੀਪ੍ਰੀਤ 'ਤੇ ਕੀਤੀ ਸੀ ਟਿੱਪਣੀ

10/18/2017 9:01:55 AM

ਪਾਨੀਪਤ(ਅਨਿਲ ਕੁਮਾਰ)— ਮਨੁੱਖੀ ਅਧਿਕਾਰੀ ਵਰਕਰ ਵਕੀਲ ਮੋਮਿਨ ਮਲਿਕ ਨੇ ਰਾਖੀ ਸਾਵੰਤ ਖਿਲਾਫ ਮਹਿਲਾ ਆਯੋਗ ਅਤੇ ਪੁਲਸ ਨੂੰ ਇਕ ਸ਼ਿਕਾਇਤ ਦਿੱਤੀ ਹੈ ਕਿ ਜਿਸ 'ਚ ਉਨ੍ਹਾਂ ਨੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਬਿਨਾਂ ਕਿਸੇ ਸਬੂਤ ਹਨੀਪ੍ਰੀਤ ਦੇ ਚਰਿੱਤਰ ਨੂੰ ਸਰਵਜਨਿਕ ਰੂਪ ਤੋਂ ਖਰਾਬ ਕਰਨ ਦੇ ਸੰਬੰਧ 'ਚ ਦਿੱਤੀ ਹੈ। ਮੋਮਿਨ ਦਾ ਦੋਸ਼ ਹੈ ਕਿ ਭਾਰਤ ਪੁਰਸ਼ ਪ੍ਰਦਾਨ ਦੇਸ਼ ਹੋਣ ਦੇ ਨਾਲ-ਨਾਲ ਨਾਰੀ ਪ੍ਰਦਾਨ ਦੇਸ਼ ਵੀ ਹੈ। ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਉਸ ਕਿਸੇ ਨੂੰ ਜਲੀਲ ਕਰਨ।  ਜੇਕਰ ਰਾਖੀ ਸਾਵੰਤ ਨੂੰ ਹਨੀਪ੍ਰੀਤ ਨਾਲ ਕੋਈ ਸ਼ਿਕਾਇਤ ਸੀ ਤਾਂ ਉਸ ਦੇ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਸਕਦੀ ਸੀ। ਰਾਖੀ ਸਾਵੰਤ ਨੇ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਹਨੀਪ੍ਰੀਤ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ, ਇਸ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਅਧਿਕਾਰ ਬਣਦਾ ਹੈ। ਮ
ਮੋਮਿਨ ਨੇ ਪੁਲਸ ਤੋਂ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਦੀ ਹੈ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾਏਗੀ। ਮਨੁੱਖੀ ਅਧਿਕਾਰੀ ਵਰਕਰ ਮੋਮਿਨ ਮਲਿਕ ਇਸ ਤੋਂ ਪਹਿਲੇ ਹਨੀਪ੍ਰੀਤ ਦੇ ਸਾਬਕਾ ਪਤੀ ਵਿਕਾਸ ਗੁਪਤਾ ਖਿਲਾਫ ਵੀ ਮਹਿਲਾ ਆਯੋਗ ਨੂੰ ਸ਼ਿਕਾਇਤ ਕਰ ਚੁੱਕੇ ਹਨ।

PunjabKesari
ਰਾਖੀ ਸਾਵੰਤ ਆਪਣੇ ਭਰਾ ਰਾਕੇਸ਼ ਸਾਵੰਤ ਵੱਲੋਂ ਨਿਰਦੇਸ਼ਿਤ ਫਿਲਮ 'ਅਬ ਹੋਗਾ ਇੰਸਾਫ' 'ਚ ਹਨੀਪ੍ਰੀਤ ਦਾ ਕਿਰਦਾਰ ਨਿਭਾ ਰਹੀ ਹੈ। ਰਾਖੀ ਦੱਸਦੀ ਹੈ ਕਿ ਹਨੀਪ੍ਰੀਤ ਨੂੰ ਜਾਣਨ ਦੇ ਕਾਰਨ ਉਨ੍ਹਾਂ ਦੇ ਲਈ ਇਹ ਕਿਰਦਾਰ ਨਿਭਾਉਣਾ ਆਸਾਨ ਹੋ ਗਿਆ ਹੈ। ਹਨੀਪ੍ਰੀਤ ਰਾਮ ਰਹੀਮ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਕੰਟਰੋਲ 'ਚ ਰੱਖਦੀ ਸੀ। ਰਾਖੀ ਮੁਤਾਬਕ ਰਾਮ ਰਹੀਮ ਦੀ ਅੱਧੀ ਤੋਂ ਜ਼ਿਆਦਾ ਪ੍ਰਾਪਰਟੀ ਹਨੀਪ੍ਰੀਤ ਦੇ ਨਾਮ 'ਤੇ ਹੀ ਹੈ। ਰਾਮ ਰਹੀਮ ਆਪਣੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੇ ਬਗੈਰ ਨਹੀਂ ਰਹਿ ਸਕਦਾ ਹੈ। ਉਹ ਜਦੋਂ ਵੀ ਮੀਡੀਆ ਦੇ ਸਾਹਮਣੇ ਆਇਆ, ਉਦੋਂ ਹਨੀਪ੍ਰੀਤ ਹਮੇਸ਼ਾ ਹੀ ਉਸ ਨਾਲ ਰਹੀ ਹੈ। ਰਾਖੀ ਨੇ ਕਿਹਾ ਕਿ ਕੀ ਹੁਣ ਬਾਪ-ਬੇਟੀ ਦੇ ਰਿਸ਼ਤੇ ਇਸ ਤਰ੍ਹ੍ਹਾਂ ਦੇ ਹੁੰਦੇ ਹਨ। ਉਨ੍ਹਾਂ ਦੇ ਵਿਚਕਾਰ ਕੋਈ ਨਾ ਕੋਈ ਰਿਲੇਸ਼ਨ ਜ਼ਰੂਰ ਸੀ।


Related News