ਆਪਣੀ ਮਾਂ ਵਰਗੀ ਭੈਣ ਦੀ ਲਾਸ਼ ਨੂੰ ਘਰ ਛੱਡ ਪਰੇਡ ਦੀ ਸਲਾਮੀ ਲੈਣ ਚਲੇ ਗਏ ਸਨ ਰਾਜਿੰਦਰ ਬਾਬੂ

12/03/2017 4:06:32 PM

ਪਟਨਾ — ਭਾਰਤ ਦੇ ਇਤਿਹਾਸ 'ਚ 3 ਦਸੰਬਰ 1884 ਦਾ ਦਿਨ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ। ਇਸ ਦਿਨ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਦੀ ਜਨਮ ਵ੍ਰਹੇਗੰਢ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅੱਜ ਦੇਸ਼ ਉਨ੍ਹਾਂ ਦੇ 133ਵੇਂ ਜਨਮ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ।
ਦੇਸ਼ ਦੇ ਰਤਨ ਡਾ. ਰਾਜਿੰਦਰ ਪ੍ਰਸਾਦ ਨੇ ਆਪਣੇ ਜੀਵਨ ਦੇ ਮੁਸ਼ਕਲ ਦੌਰ ਵਿਚ ਵੀ ਦੇਸ਼ ਦੇ ਪ੍ਰਤੀ ਆਪਣੇ ਫਰਜ਼ ਪੂਰੇ ਕੀਤੇ ਹਨ। ਅਜਿਹਾ ਹੀ ਇਕ ਕਿੱਸਾ 26 ਜਨਵਰੀ 1960 ਦਾ ਹੈ। ਉਨ੍ਹਾਂ ਦੀ ਵੱਡੀ ਭੈਣ ਭਗਵਤੀ ਦੇਵੀ ਦੀ 25 ਜਨਵਰੀ 1960 ਦੀ ਰਾਤ ਨੂੰ ਦੇਸ਼ ਦੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਮੌਤ ਹੋ ਗਈ। ਭਗਵਤੀ ਦੇਵੀ ਸਿਰਫ ਉਨ੍ਹਾਂ ਦੀ ਵੱਡੀ ਭੈਣ ਹੀ ਨਹੀਂ ਸੀ ਸਗੋਂ ਉਨ੍ਹਾਂ ਲਈ ਮਾਂ ਦਾ ਦਰਜਾ ਰੱਖਦੀ ਸੀ। ਡਾ. ਰਾਜਿੰਦਰ ਪ੍ਰਸਾਦ ਨੂੰ ਉਨ੍ਹਾਂ ਦੀ ਮੌਤ ਕਾਰਨ ਵੱਡਾ ਝਟਕਾ ਲੱਗਾ ਸੀ। ਸਾਰੀ ਰਾਤ ਉਹ ਆਪਣੀ ਭੈਣ ਦੀ ਮ੍ਰਿਤਕ ਦੇਹ ਦੇ ਕੋਲ ਮਾਯੂਸ ਹੋ ਕੇ ਬੈਠੇ ਰਹੇ।
ਸਵੇਰ ਹੋਣ 'ਤੇ ਜਦੋਂ ਘਰ ਦੇ ਕਿਸੇ ਮੈਂਬਰ ਨੇ ਆ ਕੇ ਯਾਦ ਕਰਵਾਇਆ ਕਿ ਅੱਜ 26 ਜਨਵਰੀ ਹੈ ਅਤੇ ਦੇਸ਼ ਰਾਸ਼ਟਰਪਤੀ ਦੇ ਰੂਪ ਵਿਚ ਤੁਹਾਨੂੰ ਗਣਤੰਤਰ ਦਿਵਸ ਪਰੇਡ 'ਚ ਸਲਾਮੀ ਲਈ ਜਾਣਾ ਪਵੇਗਾ। ਇੰਨਾ ਸੁਣਦੇ ਹੀ ਰਾਜਿੰਦਰ ਪ੍ਰਸਾਦ ਨੇ ਆਪਣਾ ਸਾਰਾ ਦੁੱਖ ਆਪਣੇ ਮਨ 'ਚ ਲਿਆ ਅਤੇ ਦੇਸ਼ ਦੇ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਣ ਲਈ ਖੜ੍ਹੇ ਹੋ ਗਏ। ਇਸ ਤਰ੍ਹਾਂ ਦੇ ਸਨ ਸਾਡੇ ਭਾਰਤ ਦੇਸ਼ ਦੇ ਪਹਿਲੇ ਰਾਸ਼ਟਰਪਤੀ।
ਗਣਤੰਤਰ ਦਿਵਸ ਦੀ ਸਲਾਮੀ ਪਰੇਡ ਲੈਣ ਤੋਂ ਬਾਅਦ ਘਰ ਪਹੁੰਚ ਕੇ ਰਾਜਿੰਦਰ ਪ੍ਰਸਾਦ ਆਪਣੀ ਭੈਣ ਦੀ ਲਾਸ਼ ਨਾਲ ਲਿਪਟ 'ਕੇ ਬਹੁਤ ਰੋਏ। ਇਸ ਤੋਂ ਬਾਅਦ ਉਨ੍ਹਾਂ ਦੀ ਭੈਣ ਦੇ ਦਾਹ-ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।


Related News