ਸ਼੍ਰੀਨਗਰ ਦੇ ਲਾਲ ਚੌਕ ''''ਚ ਤਿਰੰਗਾ ਲਹਿਰਾਉਣ ਵਾਲੀ ਮਹਿਲਾ ''ਤੇ ਰੈਨਾ ਨੇ ਕੀਤਾ ਇਹ ਟਵੀਟ

08/17/2017 10:53:26 AM

ਸ਼੍ਰੀਨਗਰ— ਆਜ਼ਾਦੀ ਦਿਨ ਦੇ ਮੌਕੇ ਉੱਤੇ ਸ਼੍ਰੀਨਗਰ ਦੇ ਲਾਲ ਚੌਕ ਉੱਤੇ ਮਹਿਲਾ ਵਲੋਂ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਉਣ ਦਾ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਉੱਤੇ ਲੋਕਾਂ ਨੇ ਸੁਨੀਤਾ ਅਰੋੜਾ ਦੀ ਤਾਰੀਫ ਕੀਤੀ ਹੈ। ਹੁਣ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਵੀ ਇਸ ਮਹਿਲਾ ਨੂੰ ਸਲਾਮ ਕੀਤਾ ਹੈ। ਰੈਨਾ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਲਾਲ ਚੌਕ ਉੱਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਵਾਲੀ ਕਸ਼ਮੀਰੀ ਪੰਡਤ ਮਹਿਲਾ ਨੂੰ ਮੇਰਾ ਸਲਾਮ। ਇਹ ਇਕ ਬਹਾਦਰ ਮਹਿਲਾ ਹੈ।
ਦੱਸ ਦਈਏ ਕਿ ਕਰੀਬ 45 ਸਕਿੰਟ ਦੇ ਇਸ ਵੀਡੀਓ ਵਿਚ ਸੁਨੀਤਾ ਅਰੋੜਾ ਨੂੰ ਸ਼ਹਿਰ ਦੇ ਪ੍ਰਮੁੱਖ ਹਿੱਸੇ ਵਿਚ ਨਾਅਰੇ ਲਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ, ਜਿੱਥੇ ਭਾਜਪਾ ਦੀ ਯੁਵਾ ਇਕਾਈ ਦੇ ਕਰੀਬ 200 ਕਰਮਚਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਹ ਲਾਲ ਚੌਕ ਉੱਤੇ ਤਰੰਗਾ ਲਹਿਰਾਉਣਾ ਚਾਹੁੰਦੇ ਸਨ। ਦੱਸ ਦਈਏ ਕਿ ਸੁਨੀਤਾ ਅਰੋੜਾ ਕਸ਼ਮੀਰੀ ਪੰਡਤ ਹੈ। ਉਨ੍ਹਾਂ ਨੇ ਕਿਹਾ ਕਿ ਉਹ 'ਸੰਵੇਦਨਸ਼ੀਲ ਨੌਜਵਾਨਾਂ' ਨੂੰ ਮੁੱਖਧਾਰਾ ਵਿਚ ਵਾਪਸ ਪਰਤਣ ਲਈ ਸੁਨੇਹਾ ਦੇਣਾ ਚਾਹੁੰਦੀ ਸੀ।

ਪਰਸ ਵਿਚ ਲੁਕਾ ਕੇ ਲੈ ਗਈ ਸੀ ਤਿਰੰਗਾ
ਸ਼੍ਰੀਨਗਰ ਤੋਂ ਪਰਤਣ ਦੇ ਬਾਅਦ ਉਨ੍ਹਾਂ ਨੇ ਇੱਥੇ ਕਿਹਾ ਕਿ ਲਾਲ ਚੌਕ ਵਿਚ 'ਇਤਿਹਾਸਕ ਘੰਟਾ ਘਰ' ਕੋਲ ਪੁਲਸ-ਕਰਮਚਾਰੀਆਂ ਦੇ ਘੇਰੇ ਵਿਚ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੂੰ ਉੱਥੇ ਪੁੱਜਣ ਲਈ 20 ਸੁਰੱਖਿਆ ਚੌਕੀਆਂ ਤੋਂ ਲੰਘਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰੀ ਝੰਡੇ ਨੂੰ ਆਪਣੇ ਪਰਸ ਵਿਚ ਲੁਕਾ ਕੇ ਲੈ ਗਈ ਸੀ।


Related News