ਰੇਲਵੇ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਹੋਈ 65 ਸਾਲ

12/13/2017 1:51:22 AM

ਨਵੀਂ ਦਿੱਲੀ— ਰੇਲਵੇ ਨੇ ਆਪਣੇ ਰਿਟਾਇਰ ਹੋਏ ਕਰਮਚਾਰੀਆਂ ਨੂੰ ਫਿਰ ਤੋਂ ਸੇਵਾ 'ਚ ਲੈਣ ਦੀ ਉਮਰ ਹੱਦ ਵਧਾ ਕੇ 65 ਸਾਲ ਕਰ ਦਿੱਤੀ ਹੈ। ਰੇਲਵੇ ਬੋਰਡ ਵਲੋਂ ਸਾਰੇ ਮੁੱਖ ਪ੍ਰਬੰਧਕਾਂ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਕਿ ਰਿਟਾਇਰ ਕਰਮਚਾਰੀਆਂ ਨੂੰ ਫਿਰ ਤੋਂ ਸੇਵਾ 'ਚ ਲੈਣ ਦੀ ਉਮਰ ਹੱਦ 62 ਤੋਂ ਵਧਾ ਕੇ 65 ਕਰ ਦਿੱਤੀ ਗਈ ਹੈ। ਜਿਸ 'ਚ ਅਜਿਹੇ ਕਰਮਚਾਰੀਆਂ ਨੂੰ ਰੇਲਵੇ ਨੂੰ ਆਪਣੀਆਂ ਸੇਵਾਵਾਂ ਦੇਣ ਦਾ ਮੌਕਾ ਮਿਲੇਗਾ।
ਪੱਤਰ 'ਚ ਕਿਹਾ ਗਿਆ ਹੈ ਕਿ ਬੋਰਡ ਨੇ ਰਿਟਾਇਰ ਕਰਮਚਾਰੀਆਂ ਨੂੰ ਫਿਰ ਤੋਂ ਸੇਵਾ 'ਚ ਲੈਣ ਲਈ ਜ਼ਿਆਦਾ ਉਮਰ ਹੱਦ ਵਧਾ ਕੇ 65 ਸਾਲ ਕਰਨ ਦਾ ਫੈਸਲਾ ਕੀਤਾ ਹੈ। ਇਹ ਉਮਰ ਹੱਦ ਫਿਲਹਾਲ 62 ਸਾਲ ਹੈ। ਇਸ 'ਚ ਕਿਹਾ ਹੈ ਕਿ ਇਸ ਯੋਜਨਾ ਦੀ ਵੈਧਤਾ ਦੀ ਹੱਦ 14 ਸਤੰਬਰ 2018 ਤੋਂ ਵਧਾ ਕੇ 12 ਜਨਵਰੀ 2019 ਕਰਨ ਦਾ ਵੀ ਫੈਸਲਾ ਕੀਤਾ ਗਿਆ। ਰੇਲਵੇ ਬੋਰਡ ਵਲੋਂ ਮੰਗਲਵਾਰ ਨੂੰ ਸਾਰੇ ਮੁੱਖ ਪ੍ਰਬੰਧਕਾਂ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਕਿ ਰਿਟਾਇਰ ਕਰਮਚਾਰੀਆਂ ਨੂੰ ਫਿਰ ਤੋਂ ਸੇਵਾ 'ਚ ਲੈਣ ਦੀ ਉਮਰ ਹੱਦ 62 ਤੋਂ ਵਧਾ ਕੇ 65 ਕਰ ਦਿੱਤੀ ਗਈ ਹੈ, ਜਿਸ ਨਾਲ ਅਜਿਹੇ ਹੋਰ ਕਰਮਚਾਰੀਆਂ ਨੂੰ ਰੇਲਵੇ ਨੂੰ ਆਪਣੀਆਂ ਸੇਵਾਵਾਂ ਦੇਣ ਦਾ ਮੌਕਾ ਮਿਲੇਗਾ।
 


Related News