ਲੰਬੀ ਦੂਰੀ ਦੀਆਂ ਟਰੇਨਾਂ ਹੁਣ ਨਹੀਂ ਹੋਣਗੀਆਂ ਲੇਟ, ਰੇਲ ਮੰਤਰਾਲੇ ਨੇ ਬਣਾਈ ਇਹ ਯੋਜਨਾ

10/20/2017 7:50:42 PM

ਨਵੀਂ ਦਿੱਲੀ— ਭਾਰਤੀ ਰੇਲਵੇ ਜਲਦ ਹੀ ਲੰਬੀ ਦੂਰੀ ਦੀਆਂ 500 ਤੋਂ ਜ਼ਿਆਦਾ ਟਰੇਨਾਂ ਦੇ ਸਫਰ ਦੇ ਸਮੇਂ 'ਚ 2 ਘੰਟੇ ਤੱਕ ਦੀ ਕਟੌਤੀ ਕਰੇਗਾ। ਰੇਲਵੇ ਦੇ ਇਕ ਮੁੱਖ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਨਵੀਂ ਸਮਾਂ ਸਾਰਣੀ ਨਵੰਬਰ 'ਚ ਸ਼ੁਰੂ ਕੀਤੀ ਜਾਵੇਗੀ।
ਰੇਲ ਮੰਤਰੀ ਪੀਯੂਸ਼ ਗੋਇਲ ਦੇ ਨਿਰਦੇਸ਼ਾਂ ਤੋਂ ਬਾਅਦ ਰੇਲਵੇ ਨੇ 'ਨਵੀਂ ਸਮਾਂ ਸਾਰਣੀ' 'ਤੇ ਕੰਮ ਕੀਤਾ ਹੈ, ਜਿਸ ਦੇ ਅਧੀਨ ਲੋਕਾਂ ਦੀਆਂ ਪਸੰਦੀਦਾ ਟਰੇਨਾਂ ਦੇ ਸਫਰ ਦਾ ਸਮਾਂ 15 ਮਿੰਟ ਤੋਂ 2 ਘੰਟੇ ਤੱਕ ਘੱਟ ਜਾਵੇਗਾ। ਨਵੀਂ ਸਮਾਂ ਸਾਰਣੀ 'ਚ ਹਰ ਰੇਲ ਮੰਡਲ ਨੂੰ ਦੇਖਭਾਲ ਕਾਰਜਾਂ ਲਈ 2 ਤੋਂ ਚਾਰ ਘੰਟੇ ਦਾ ਸਮਾਂ ਦਿੱਤਾ ਜਾਵੇਗਾ। 
ਉਨ੍ਹਾਂ ਨੇ ਕਿਹਾ ਕਿ ਸਾਡੀ ਮੁਹਿੰਮ ਮੌਜੂਦਾ ਰੋਲਿੰਗ ਸਟਾਕ ਦਾ ਜ਼ਿਆਦਾਤਰ ਇਸਤੇਮਾਲ ਕਰਨ ਦੀ ਹੈ। ਇਹ 2 ਤਰੀਕਿਆਂ ਨਾਲ ਹੋ ਸਕਦਾ ਹੈ, ਜੇਕਰ ਸਾਡੇ ਕੋਲ ਇਕ ਟਰੇਨ ਹੋਵੇ ਜੋ ਵਾਪਸੀ ਲਈ ਕਿਤੇ ਇੰਤਜ਼ਾਰ ਕਰ ਰਹੀ ਹੋਵੇ। ਅਸੀਂ ਉਸ ਦਾ ਇਸਤੇਮਾਲ ਕਰਾਂਗੇ। 
ਅਧਿਕਾਰੀ ਨੇ ਕਿਹਾ ਕਿ ਨਵੀਂ ਸਮਾਂ ਸਾਰਣੀ 'ਚ ਕਰੀਬ 50 ਅਜਿਹੀਆਂ ਟਰੇਨਾਂ ਇਸ ਤਰ੍ਹਾਂ ਚੱਲਣਗੀਆਂ। ਕੁੱਲ 51 ਟਰੇਨਾਂ ਦਾ ਸਮਾਂ ਇਕ ਤੋਂ ਤਿੰਨ ਘੰਟੇ ਤੱਕ ਘੱਟ ਕੀਤਾ ਜਾਵੇਗਾ, ਇਹ 500 ਤੋਂ ਜ਼ਿਆਦਾ ਟਰੇਨਾਂ ਤੱਕ ਹੋਵੇਗਾ। ਰੇਲਵੇ ਨੇ ਇਕ ਅੰਦਰੂਨੀ ਆਡਿਟ ਸ਼ੁਰੂ ਕੀਤਾ ਹੈ, ਜਿਸ 'ਚ 50 ਮੇਲ ਅਤੇ ਐਕਸਪ੍ਰੈਸ ਟਰੇਨਾਂ ਸੁਪਰਫਾਸਟ ਸੇਵਾਵਾਂ 'ਚ ਬਦਲੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮੌਜੂਦਾ ਟਰੇਨਾਂ ਦੀ ਔਸਤ ਰਫਤਾਰ ਵਧਾਉਣ ਲਈ ਰੇਲ ਤੰਤਰ ਨੂੰ ਸਹੀ ਕਰਨ ਦਾ ਇਕ ਹਿੱਸਾ ਹੈ। ਭੋਪਾਲ-ਜੋਧਪੁਰ ਐਕਸਪ੍ਰੈਸ ਜਿਹੀਆਂ ਟਰੇਨਾਂ 95 ਮਿੰਟ ਪਹਿਲਾਂ ਪਹੁੰਚ ਜਾਣਗੀਆਂ, ਜਦਕਿ ਗੁਹਾਟੀ-ਇੰਦੌਰ ਸਪੈਸ਼ਲ ਆਪਣੇ 2330 ਕਿਲੋਮੀਟਰ ਦੇ ਸਫਰ ਨੂੰ 115 ਮਿੰਟ ਪਹਿਲਾਂ ਪੂਰਾ ਕਰ ਲੈਣਗੀਆਂ। ਕੁੱਲ 1929 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੀ ਗਾਜੀਪੁਰ-ਬਾਦਰਾਂ ਟਰਮੀਨਲ ਐਕਸਪ੍ਰੈਸ ਦਾ ਸਫਰ 95 ਮਿੰਟ ਪਹਿਲਾਂ ਪੂਰਾ ਹੋ ਜਾਵੇਗਾ। ਰੇਲਾਂ ਦਾ ਸਟੇਸ਼ਨਾਂ 'ਤੇ ਰੁਕਣ ਦਾ ਸਮਾਂ ਵੀ ਘਟਾਇਆ ਗਿਆ ਹੈ। ਇਸ ਤਰ੍ਹਾਂ ਘੱਟ ਆਵਾਜਾਈ ਵਾਲੇ ਸਟੇਸ਼ਨਾਂ 'ਤੇ ਟਰੇਨਾਂ ਨਹੀ ਰੁਕਣਗੀਆਂ।  
 


Related News