ਗੁਜਰਾਤ ਚੋਣਾਂ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਮਿਲੇਗੀ ਪਾਰਟੀ ਦੀ ਕਮਾਨ

11/19/2017 12:25:07 AM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦਸੰਬਰ ਦੇ ਪਹਿਲੇ ਮਹੀਨੇ ਵਿਚ ਪਾਰਟੀ ਪ੍ਰਧਾਨ ਦੀ ਕਮਾਨ ਸੌਂਪੀ ਜਾ ਸਕਦੀ ਹੈ। ਕਾਂਗਰਸ ਦਾ ਫੈਸਲਾ ਕਰਨ ਵਾਲੀ ਉੱਚ ਯੂਨਿਟ ਸੀਡਬਲਯੂਸੀ ਦੀ ਬੈਠਕ 20 ਨਵੰਬਰ ਨੂੰ ਬੁਲਾਈ ਗਈ ਹੈ। ਬੈਠਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ 19 ਨਵੰਬਰ ਤੋਂ ਠੀਕ ਇਕ ਦਿਨ ਬਾਅਦ ਆਯੋਜਿਤ ਕੀਤੀ ਜਾ ਰਹੀ ਹੈ। ਇਸ ਬੈਠਕ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਅਗਲਾ ਪ੍ਰਧਾਨ ਬਨਣ ਦਾ ਰਸਤਾ ਸਾਫ ਹੋਵੇਗਾ। ਲੱਗਭਗ 20 ਸਾਲ ਬਾਅਦ ਪਾਰਟੀ ਦਾ ਪ੍ਰਧਾਨ ਬਦਲਣ ਵਾਲਾ ਹੈ। ਸੋਨੀਆ ਗਾਂਧੀ ਨੇ 14 ਮਾਰਚ 1998 ਨੂੰ ਪ੍ਰਧਾਨ ਪਦ ਦੀ ਕੁਰਸੀ ਸੰਭਾਲੀ ਸੀ। ਪਿਛਲੇ ਕੁਝ ਸਾਲਾਂ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਕੁਝ ਠੀਕ ਨਹੀਂ ਹੈ। ਇਸ ਲਈ ਉਹ ਜਲਦ ਤੋਂ ਜਲਦ ਰਾਹੁਲ ਨੂੰ ਪ੍ਰਧਾਨ ਦਾ ਪਦ ਸੌਂਪਣਾ ਚਾਹੁੰਦੀ ਹੈ। ਕਾਂਗਰਸ ਨੇ ਇਸ ਤੋਂ ਪਹਿਲਾਂ ਅਕਤੂਬਰ ਦੇ ਅੰਤ ਤਕ ਚੋਣ ਪ੍ਰਕਿਰਿਆ ਪੂਰੀ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਸੀ। ਉਧਰ ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਧਾਨ ਪਦ ਦੇ ਚੋਣ ਦੇ ਪ੍ਰੋਗਰਾਮ ਦੀ ਮਨਜ਼ੂਰੀ ਲਈ ਸੀਡਬਲਯੂਸੀ ਦੀ ਰਸਮੀ ਬੈਠਕ ਬੁਲਾਉਣ ਦੀ ਜ਼ਰੂਰਤ ਨਹੀਂ ਹੈ ਪਰ ਸੋਨੀਆ ਗਾਂਧੀ ਨੇ ਪਾਰਟੀ ਦਾ ਫੈਸਲਾ ਕਰਨ ਵਾਲੀ ਸਰਵੋਤਮ ਸੰਸਥਾ ਦੀ ਮਨਜ਼ੂਰੀ ਲੈਣ ਦਾ ਫੈਸਲਾ ਕੀਤਾ ਹੈ। 
ਸੀਨੀਅਰ ਪਾਰਟੀ ਨੇਤਾ ਜਨਾਰਦਨ ਦਿਵੇਦੀ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਪਦ ਦੇ ਚੋਣ ਦੀ ਤਰੀਕ ਸੋਮਵਾਰ 20 ਨਵੰਬਰ ਨੂੰ ਤੈਅ ਕੀਤੀ ਜਾਵੇਗੀ। ਜੇਕਰ ਸਿਰਫ ਰਾਹੁਲ ਗਾਂਧੀ ਦਾ ਨਾਂ ਪ੍ਰਧਾਨ ਪਦ ਲਈ ਨਾਮਜ਼ਦ ਕੀਤਾ ਗਿਆ ਤਾਂ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ ਯਾਨਿ ਇਕ ਨਵੰਬਰ ਨੂੰ ਨਤੀਜਾ ਐਲਾਨ ਦਿੱਤਾ ਜਾਵੇਗਾ।


Related News