ਰਾਹੁਲ ਦੀਆਂ ਵਧੀਆਂ ਮੁਸ਼ਕਲਾਂ, RSS ਮਾਣਹਾਨੀ ਮਾਮਲੇ ''ਚ ਕੋਰਟ ਨੇ ਭੇਜਿਆ ਸੰਮਨ

01/17/2018 3:53:06 PM

ਨਵੀਂ ਦਿੱਲੀ — ਆਰ.ਐੱਸ.ਐੱਸ. ਮਾਣਹਾਨੀ ਮਾਮਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਭਿਵੰਡੀ ਕੋਰਟ ਨੇ ਰਾਹੁਲ ਨੂੰ ਸੰਮਨ ਜਾਰੀ ਕਰਕੇ 23 ਅਪ੍ਰੈਲ ਨੂੰ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰ.ਐੱਸ.ਐੱਸ. ਨੂੰ ਮਹਾਤਮਾ ਗਾਂਧੀ ਦਾ ਹੱਤਿਆਰਾ ਦੱਸਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਆਰ.ਐੱਸ.ਐੱਸ. ਨੂੰ ਕਿਹਾ ਸੀ ਮਹਾਤਮਾ ਗਾਂਧੀ ਦਾ ਹੱਤਿਆਰਾ
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ 6 ਮਾਰਚ, 2014 ਨੂੰ ਰਾਹੁਲ ਨੇ ਇਕ ਚੁਣਾਂਵੀ ਰੈਲੀ 'ਚ ਦਾਅਵਾ ਕੀਤਾ ਸੀ ਕਿ ਆਰ.ਐੱਸ.ਐੱਸ. ਦੇ ਵਿਅਕਤੀ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਹੈ। ਜਿਸ ਦੇ ਵਿਰੋਧ 'ਚ ਆਰ.ਐੱਸ.ਐੱਸ. ਦੇ ਇਕ ਕਾਰਜਕਰਤਾ ਰਾਜੇਸ਼ ਕੁੰਤੇ ਨੇ ਭਿਵੰਡੀ 'ਚ ਰਾਹੁਲ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਕੁੰਤੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਬਿਆਨ ਨਾਲ ਆਰ.ਐੱਸ.ਐੱਸ. ਦੇ ਚਰਿੱਤਰ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਉਹ ਹਰ ਸ਼ਬਦ 'ਤੇ ਪੱਕੇ ਹਨ।


Related News