ਰਾਹੁਲ ਗਾਂਧੀ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ

08/08/2017 11:24:48 AM

ਅਮੇਠੀ — ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਪੋਸਟਰ 'ਚ ਲਿਖਿਆ ਹੈ ਕਿ ਅਮੇਠੀ ਦੇ ਮਾਨਯੋਗ ਸੰਸਦ ਮੈਂਬਰ ਰਾਹੁਲ ਗਾਂਧੀ ਅਮੇਠੀ ਤੋਂ ਲਾਪਤਾ ਹਨ। ਇਸ ਕਾਰਨ ਸੰਸਦ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮ ਕਾਜ ਰਾਹੁਲ ਦੇ ਕਾਰਜਕਾਲ 'ਚ ਠੱਪ ਪਏ ਹੋਏ ਹਨ। ਇਨ੍ਹਾਂ ਦੇ ਵਿਵਹਾਰ ਕਾਰਨ ਆਮ ਜਨਤਾ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਅਮੇਠੀ 'ਚ ਇੰਨ੍ਹਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਬਣਦਾ ਇਨਾਮ ਦਿੱਤਾ ਜਾਵੇਗਾ, ਅਮੇਠੀ ਦੀ ਜਨਤਾ।
ਦੂਸਰੇ ਪਾਸੇ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ 'ਤੇ ਇਸ ਤਰ੍ਹਾਂ ਦੇ ਪੋਸਟਰ ਲਗਵਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਹੋਛੀ ਮਾਨਸਿਕਤਾ ਦੀ ਨਿਸ਼ਾਨੀ ਹੈ। ਵਿਧਾਨ ਪਰੀਸ਼ਦ ਮੈਂਬਰ ਅਤੇ ਅਮੇਠੀ ਦੇ ਮੂਲ ਨਿਵਾਸੀ ਦੀਪਕ ਸਿੰਘ ਦਾ ਕਹਿਣਾ ਹੈ ਕਿ ਗਾਂਧੀ ਤੋਂ ਜ਼ਿਆਦਾ ਕੌਣ ਆਪਣੇ ਖੇਤਰ ਦਾ ਦੌਰਾ ਕਰਦਾ ਹੈ। ਉਹ ਦਿੱਲੀ 'ਚ ਰਹਿੰਦੇ ਹਨ ਅਤੇ ਅਮੇਠੀ ਦੀ ਪ੍ਰਧਾਨਗੀ ਕਰਦੇ ਹਨ। ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪਿਅੰਕਾ ਗਾਂਧੀ ਅਮੇਠੀ ਆਉਂਦੇ ਰਹਿੰਦੇ ਹਨ। ਇਸ ਲਈ ਇਸ ਤਰ੍ਹਾਂ ਦੇ ਪੋਸਟਰ ਲਗਾਉਣਾ ਸ਼ਰਾਰਤ ਦੇ ਇਲਾਵਾ ਕੁਝ ਨਹੀਂ।


Related News