ਰਘੁਵਰ ਦਾਸ ਦਾ ਨੀਤਿਸ਼ ਕੁਮਾਰ ''ਤੇ ਸ਼ਿਕੰਜਾ, ਕਿਹਾ-ਲਾਲੂ ਦੇ ਹੱਥ ''ਚ ਵਾਗਡੌਰ

07/23/2017 5:50:35 PM

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਨੀਤਿਸ਼ ਕੁਮਾਰ 'ਤੇ ਝਾਰਖੰਡ ਦੇ ਮੁੱਖਮੰਤਰੀ ਰਘੁਵਰ ਦਾਸ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮੁੱਖਮੰਤਰੀ ਨੀਤਿਸ਼ ਕੁਮਾਰ ਨੂੰ ਲਾਲੂ ਪ੍ਰਸਾਦ ਦਾ ਡਮੀ ਸੀ.ਐਮ ਕਰਾਰ ਦਿੱਤਾ ਅਤੇ ਕਿਹਾ ਕਿ ਸਾਰੀ ਵਾਗਡੌਰ ਲਾਲੂ ਵੱਲੋਂ ਸੰਭਾਲੀ ਜਾ ਰਹੀ ਹੈ। ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸ਼ਿਕੰਜਾ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਕੇਸ ਦੇ ਚੱਲਦੇ ਲਾਲੂ ਪ੍ਰਸਾਦ ਪਟਨਾ-ਰਾਂਚੀ ਦੇ ਦੌਰੇ 'ਤੇ ਰਹਿੰਦੇ ਹਨ। ਜਲਦੀ ਹੀ ਨਵੇਂ ਘੱਪਲਿਆਂ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਨੂੰ ਪਟਨਾ-ਦਿੱਲੀ ਦੇ ਦੌਰੇ ਵੀ ਕਰਨੇ ਹੋਣਗੇ।
ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਰਘੁਵਰ ਦਾਸ ਪਟਨਾ ਆਏ ਸੀ। ਇਸ ਦੌਰਾਨ ਉਨ੍ਹਾਂ ਨੇ ਨੀਤਿਸ਼ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਹਾਰ ਵਿਕਾਸ ਉਦੋਂ ਕਰ ਰਿਹਾ ਸੀ ਜਦੋਂ ਐਨ.ਡੀ.ਏ ਦੀ ਸਰਕਾਰ ਸੀ। ਇਸ ਸਮੇਂ ਤਾਂ ਜਨਤਾ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਯੂ.ਪੀ.ਏ ਦੀ ਸਰਕਾਰ 'ਚ ਮਨਮੋਹਨ ਸਿੰਘ ਡਮੀ ਸੀ.ਐਮ ਸੀ, ਉਸੀ ਤਰ੍ਹਾਂ ਹੁਣ ਬਿਹਾਰ 'ਚ ਨੀਤਿਸ਼ ਕੁਮਾਰ ਡਮੀ ਸੀ.ਐਮ ਹਨ।


Related News