ਬਿਜਲੀ ਪਾਣੀ ਦੀ ਸਮੱਸਿਆ ਤੋਂ ਤੰਗ ਆ ਕੇ ਜੰਮੂ ''ਚ ਲੋਕਾਂ ਨੇ ਸੜਕਾਂ ''ਤੇ ਕੀਤਾ ਪ੍ਰਦਰਸ਼ਨ, ਸਾੜ੍ਹੇ ਟਾਇਰ

08/17/2017 2:32:51 PM

ਜੰਮੂ— ਬਿਜਲੀ ਅਤੇ ਪਾਣੀ ਦੀ ਸਮੱਸਿਆਵਾਂ ਤੋਂ ਤੰਗ ਆਏ ਲੋਕਾਂ ਨੇ ਆਖਿਰਕਾਰ ਸੜਕਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਜੰਮੂ ਦੇ ਨਿਊ ਪਲਾਟ ਇਲਾਕੇ 'ਚ ਲੋਕਾਂ ਨੂੰ ਬਿਜਲੀ ਦੀ ਕਟੌਤੀ ਅਤੇ ਪਾਣੀ ਦੀ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ। ਇਲਾਕੇ 'ਚ ਪੂਰਾ-ਪੂਰਾ ਦਿਨ ਅਤੇ ਪੂਰੀ-ਪੂਰੀ ਰਾਤ ਬਿਜਲੀ ਨਹੀਂ ਆਉਂਦੀ, ਜਦੋਂਕਿ ਪਾਣੀ ਦੀ ਸਮੱਸਿਆ ਦਾ ਕਾਰਨ ਇਹ ਹੈ ਕਈ ਦਿਨਾਂ ਤੱਕ ਪਾਣੀ ਨਹੀਂ ਆਉਂਦਾ ਹੈ।
ਗੁੱਸੇ 'ਚ ਆਏ ਲੋਕਾਂ ਨੇ ਬੀਤੇ ਬੁੱਧਵਾਰ ਦੇਰ ਰਾਤ ਸੜਕਾਂ 'ਤੇ ਟਾਇਰ ਸਾੜ੍ਹ ਕੇ ਪ੍ਰਦਰਸ਼ਨ ਕੀਤਾ, ਜਦੋਂਕਿ ਬੀਤੇ ਵੀਰਵਾਰ ਨੂੰ ਲੋਕ ਸੜਕਾਂ 'ਤੇ ਆ ਉੱਤਰੇ ਆਏ। ਸਥਾਨਿਕ ਲੋਕਾਂ ਨੇ ਜੰਮੂ ਵੈਸਟ ਦੇ ਵਿਧਾਇਕ ਅਸ਼ੌਕ ਖਜ਼ੂਰੀਆ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਇਆ ਕਿ ਆਪਣੇ ਸੰਬੰਧਿਤ ਵਿਧਾਨਸਭਾ ਦੇ ਇਲਾਕੇ ਦਾ ਵਿਕਾਸ ਕਰਨ 'ਚ ਵਿਧਾਇਕ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ। ਲੋਕਾਂ ਵੱਲੋਂ ਪ੍ਰਦਰਸ਼ਨ ਕਰਨ 'ਤੇ ਇਲਾਕੇ 'ਚ ਕਾਫੀ ਘੰਟੇ ਜਾਮ ਲੱਗਿਆ ਰਿਹਾ ਹੈ।


Related News