ਪ੍ਰਿਯੰਕਾ ਗਾਂਧੀ ਨੂੰ ਕਰਨਾ ਪਿਆ ਸੈਕਿੰਡ ਕਲਾਸ ''ਚ ਸਫਰ

10/15/2017 3:35:16 PM

ਦੇਹਰਾਦੂਨ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਬੇਟੀ ਪ੍ਰਿਯੰਕਾ ਗਾਂਧੀ ਨੂੰ ਮਜ਼ਬੂਰਨ ਦੇਹਰਾਦੂਨ-ਨਵੀਂ ਦਿੱਲੀ ਐਕਸਪ੍ਰੈਸ ਦੇ ਏ.ਸੀ ਸੈਕਿੰਡ ਕਲਾਸ 'ਚ ਸਫਰ ਕਰਨਾ ਪਿਆ। ਰੇਲ ਮੰਤਰੀ ਪਿਊਸ਼ ਗੋਇਲ ਵੀ ਪ੍ਰਿਯੰਕਾ ਨੂੰ ਏ.ਸੀ ਫਰਸਟ ਕਲਾਸ ਦੀ ਟਿਕਟ ਨਹੀਂ ਦਿਵਾ ਸਕੇ। ਸ਼ਨੀਵਾਰ ਨੂੰ ਪ੍ਰਿਯੰਕਾ ਨੂੰ ਦੇਹਰਾਦੂਨ ਤੋਂ ਨਵੀਂ ਦਿੱਲੀ ਜਾਣਾ ਸੀ।
ਰੇਲ ਮੰਤਰੀ ਦਫਤਰ ਤੋਂ ਮੁਰਾਦਾਬਾਦ ਰੇਲ ਮੰਡਲ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਗਿਆ ਕਿ ਪ੍ਰਿਯੰਕਾ ਗਾਂਧੀ ਦੇਹਰਾਦੂਨ ਤੋਂ ਨਵੀਂ ਦਿੱਲੀ ਜਾਣ ਵਾਲੀ 12206 ਏ.ਸੀ ਐਕਸਪ੍ਰੈਸ ਦੇ ਏ.ਸੀ ਫਰਸਟ 'ਚ ਸਫਰ ਕਰੇਗੀ। ਉਨ੍ਹਾਂ ਦੀ ਟਿਕਟ ਵੇਟਿੰਗ 'ਚ ਹੈ। ਉਨ੍ਹਾਂ ਨੂੰ ਵੀ.ਆਈ.ਪੀ ਕੋਟੇ 'ਚ ਬਰਥ ਉਪਲਬਧ ਕਰਵਾਈ ਜਾਵੇ। ਰੇਲਮੰਤਰੀ ਦਫਤਰ ਤੋਂ ਮੁਰਾਦਾਬਾਦ ਰੇਲ ਮੰਡਲ ਤੋਂ ਪ੍ਰਿਯੰਕਾ ਲਈ ਚਾਰ ਬਰਥ ਉਪਲਬਧ ਕਰਵਾਉਣ ਦਾ ਆਦੇਸ਼ ਦਿੱਤਾ ਜਦਕਿ ਇਸੀ ਟਰੇਨ 'ਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਨੇ ਵੀ ਏ.ਸੀ ਫਰਸਟ 'ਚ ਚਾਰ ਬਰਥ(ਸੀਟ)ਵੀ.ਆਈ.ਪੀ ਕੋਟੇ 'ਚ ਮੰਗੀ ਸੀ। 
ਮੁਰਾਦਾਬਾਦ ਰੇਲ ਮੰਡਲ ਨੇੜੇ ਏ.ਸੀ ਫਰਸਟ 'ਚ ਚਾਰ ਬਰਥ ਹੀ ਵੀ.ਆਈ.ਪੀ ਕੋਟੇ 'ਚ ਹੈ। ਰੇਲਵੇ ਦੇ ਨਿਯਮ ਮੁਤਾਬਕ ਜੱਜ ਨੂੰ ਸਭ ਤੋਂ ਪਹਿਲੇ ਵੀ.ਆਈ.ਪੀ ਕੋਟੇ 'ਚ ਬਰਥ ਉਪਲਬਧ ਕਰਵਾਈ ਜਾਂਦੀ ਹੈ। ਅਧਿਕਾਰੀਆਂ ਨੇ ਪ੍ਰਿਯੰਕਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਮਝਾ ਕੇ ਏ.ਸੀ ਸੈਕਿੰਡ 'ਚ ਵੀ.ਆਈ.ਪੀ ਕੋਟੇ 'ਚ ਬਰਥ ਉਪਲਬਧ ਕਰਵਾਈ ਗਈ ਅਤੇ ਉਹ ਨਵੀਂ ਦਿੱਲੀ ਲਈ ਰਵਾਨਾ ਹੋਈ।


Related News