ਮੋਦੀ ਦੇ ਨਾਂ ''ਤੇ ਪੈਸਾ ਇਕੱਠਾ ਕਰਨਾ ਪਿਆ ਮਹਿੰਗਾ, ਮਾਮਲਾ ਸੀ. ਬੀ. ਆਈ. ਕੋਲ ਪੁੱਜਾ

08/12/2017 9:48:34 PM

ਨਵੀਂ ਦਿੱਲੀ—ਗਣੇਸ਼ ਪੂਜਾ ਜਾਂ ਦੁਰਗਾ ਪੂਜਾ ਦੇ ਆਉਂਦੇ ਹੀ ਉਗਰਾਹੀ ਕਰਨ ਵਾਲੇ ਲੋਕਾਂ ਜਾਂ ਗਿਰੋਹਾਂ ਦੀਆਂ ਖਬਰਾਂ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ।
ਹਰਿਆਣਾ 'ਚ ਸੀ. ਬੀ. ਆਈ. ਨੇ ਇਕ ਅਜਿਹੇ ਵਿਅਕਤੀ ਅਤੇ ਉਸ ਦੇ ਸਹਿਯੋਗੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਉਗਰਾਹੀ ਇੱਕਠੀ ਕਰ ਰਹੇ ਸਨ।
ਹਰਿਆਣਾ 'ਚ  ਜਦੋਂ ਇਸ ਦੀ ਖਬਰ ਸੀ. ਬੀ. ਆਈ. ਨੂੰ ਮਿਲੀ ਤਾਂ ਉਗਰਾਹੀ ਕਰਨ ਵਾਲੇ ਵਿਅਕਤੀ ਸਮੇਤ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਸੀ. ਬੀ. ਆਈ. ਨੇ ਹਰਿਆਣਾ ਦੇ ਇਕ ਨਿਵਾਸੀ ਅਤੇ ਹੋਰ ਖਿਲਾਫ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਦੁਰਵਰਤੋ ਕਰਕੇ ਪੈਸੇ ਇੱਕਠੇ ਕਰਨ ਦਾ ਮਾਮਲਾ ਦਰਜ ਕੀਤਾ ਹੈ। 
ਸੀ. ਬੀ. ਆਈ. ਨੇ ਫਰੀਦਾਬਾਦ ਸਥਿਤ ਨਰਿੰਦਰ ਮੋਦੀ ਵਿਚਾਰ ਮੰਚ ਦੇ ਪ੍ਰਧਾਨ ਜੇ. ਪੀ. ਸਿੰਘ ਅਤੇ ਕੁੱਝ ਅਣਪਛਾਤੇ ਲੋਕਾਂ ਖਿਲਾਫ ਭਾਰਤੀ ਦੰਡ ਵਿਧਾਨ ਤਹਿਤ ਅਪਰਾਧਿਕ ਸਾਜ਼ਿਸ ਅਤੇ ਧੋਖਾਧੜੀ ਦੇ ਦੋਸ਼ 'ਚ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਹੈ।
ਐੱਫ. ਆਈ. ਆਰ 'ਚ ਜੇਪੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੋਦੀ ਦੇ ਨਾਂ ਦਾ ਇਸਤੇਮਾਲ ਕਰਕੇ 2015 ਤੋਂ 2017 'ਚ ਗਲਤ ਤਰੀਕੇ ਨਾਲ ਪੈਸੇ ਇੱਕਠੇ ਕਰ ਕੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਦੋਸ਼ੀ ਇਕ ਵੈੱਬਸਾਈਟ ਚੱਲਾਉਂਦੇ ਸਨ, ਜਿਸ ਦਾ ਪਤਾ www.nmvmindia.org ਸੀ, ਜਿਸ 'ਤੇ ਪ੍ਰਧਾਨਮੰਤਰੀ ਦੀ ਤਸਵੀਰ ਲੱਗੀ ਹੋਈ ਸੀ।

 


Related News