ਪ੍ਰਦੁਮਨ ਹੱਤਿਆ ਕਾਂਡ : ਪਿੰਟੋ ਪਰਿਵਾਰ ਦੀ ਪੇਸ਼ਗੀ ਜ਼ਮਾਨਤ ਵਿਰੁੱਧ ਪਟੀਸ਼ਨ ਰੱਦ

12/12/2017 9:58:21 AM

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੇ ਮਾਮਲੇ 'ਚ ਸਕੂਲ ਦੇ ਟਰੱਸਟੀਆਂ (ਪਿੰਟੋ ਪਰਿਵਾਰ) ਨੂੰ ਮਿਲੀ ਪੇਸ਼ਗੀ ਜ਼ਮਾਨਤ ਵਿਰੁੱਧ ਦਾਇਰ ਪਟੀਸ਼ਨ ਸੋਮਵਾਰ ਰੱਦ ਕਰ ਦਿੱਤੀ।
ਜਸਟਿਸ ਆਰ. ਕੇ. ਅਗਰਵਾਲ ਤੇ ਅਭਯ ਮਨੋਹਰ 'ਤੇ ਆਧਾਰਤ ਬੈਂਚ ਨੇ ਪਿੰਟੋ ਪਰਿਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੀ ਗਈ ਪੇਸ਼ਗੀ ਜ਼ਮਾਨਤ ਵਿਰੁੱਧ ਮ੍ਰਿਤਕ ਦੇ ਪਿਤਾ ਵਰੁਣ ਚੰਦ ਠਾਕੁਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।


Related News