ਅੱਜ ਜਾਂ ਕੱਲ ''ਚ ਸੀ.ਬੀ.ਆਈ. ਜਾਂਚ ਸ਼ੁਰੂ ਨਹੀਂ ਹੋਈ ਤਾਂ ਪ੍ਰਦੁੱਮਣ ਦਾ ਪਰਿਵਾਰ ਜਾਵੇਗਾ ਸੁਪਰੀਮ ਕੋਰਟ

09/22/2017 5:48:05 PM

ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ 'ਚ ਹੋਏ ਪ੍ਰਦੁੱਮਣ ਕਤਲਕਾਂਡ ਦੀ ਸੀ.ਬੀ.ਆਈ. ਜਾਂਚ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ ਹੈ। 15 ਸਤੰਬਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰਦੁੱਮਣ ਦੇ ਮਾਤਾ-ਪਿਤਾ ਨਾਲ ਮੁਲਾਕਾਤ ਤੋਂ ਬਾਅਦ ਸੀ.ਬੀ.ਆਈ. ਜਾਂਚ ਦਾ ਐਲਾਨ ਕੀਤਾ ਸੀ ਪਰ ਇਕ ਹਫਤੇ ਬਾਅਦ ਵੀ ਜਾਂਚ ਸ਼ੁਰੂ ਨਹੀਂ ਹੋ ਸਕੀ ਹੈ। ਅਜਿਹੇ 'ਚ ਪੀੜਤ ਪਰਿਵਾਰ ਦੀ ਨਾਰਾਜ਼ਗੀ ਵਧਦੀ ਜਾ ਰਹੀ ਹੈ। ਪਰਿਵਾਰ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅੱਜ ਜਾਂ ਕੱਲ 'ਚ ਸੀ.ਬੀ.ਆਈ. ਨੇ ਜਾਂਚ ਸ਼ੁਰੂ ਨਹੀਂ ਕੀਤੀ ਤਾਂ ਉਹ ਸੁਪਰੀਮ ਕੋਰਟ ਜਾਣਗੇ। ਸੀ.ਬੀ.ਆਈ. ਜਾਂਚ ਸ਼ੁਰੂ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪ੍ਰਦੁੱਮਣ ਦੇ ਪਰਿਵਾਰ ਦੇ ਵਕੀਲ ਸੁਸ਼ੀਲ ਟੇਕਰੀਵਾਲ ਨੇ ਕਿਹਾ,''ਜੇਕਰ ਅੱਜ ਜਾਂ ਕੱਲ ਤੱਕ ਸੀ.ਬੀ.ਆਈ. ਜਾਂਚ ਸ਼ੁਰੂ ਨਹੀਂ ਕਰਦੀ ਹੈ ਤਾਂ ਅਸੀਂ ਸੋਮਵਾਰ ਨੂੰ ਸੁਪਰੀਮ ਕੋਰਟ ਜਾਵਾਂਗੇ।'' ਇਸ ਤੋਂ ਪਹਿਲਾਂ ਪ੍ਰਦੁੱਮਣ ਦੇ ਪਿਤਾ ਸੀ.ਬੀ.ਆਈ. ਜਾਂਚ 'ਚ ਦੇਰੀ ਨੂੰ ਲੈ ਕੇ ਸਵਾਲ ਉੱਠਾ ਚੁਕੇ ਹਨ। ਕਾਨੂੰਨ ਦੇ ਜਾਣਕਾਰ ਵੀ ਕਹਿ ਚੁਕੇ ਹਨ ਕਿ ਜਾਂਚ ਸ਼ੁਰੂ ਹੋਣ 'ਚ ਕੀਤੀ ਜਾ ਰਹੀ ਦੇਰੀ ਕਾਰਨ ਮਾਮਲੇ ਦੇ ਗਵਾਹਾਂ ਅਤੇ ਸਬੂਤਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।
 

ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ ਸੀ.ਬੀ.ਆਈ. ਜਾਂਚ ਲਈ ਪੱਤਰ ਲਿਖਿਆ ਜਾ ਚੁਕਿਆ ਹੈ। ਕਾਨੂੰਨ ਦੇ ਜਾਣਕਾਰਾਂ ਅਨੁਸਾਰ ਕਿਸੇ ਵੀ ਮਾਮਲੇ ਦੀ ਜਾਂਚ ਨੂੰ ਆਪਣੇ ਹੱਥ 'ਚ ਲੈਣ ਦੀਆਂ ਪ੍ਰਕਿਰਿਆਵਾਂ ਨਾਲ ਜੁੜੀਆਂ ਰਸਮਾਂ ਇਕ ਤੋਂ 2 ਦਿਨਾਂ 'ਚ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਬੇਹੱਦ ਸੰਵੇਦਨਸ਼ੀਲ ਕੇਸ ਹੋਣ ਦੇ ਬਾਵਜੂਦ ਸੀ.ਬੀ.ਆਈ. ਜਾਂਚ ਸ਼ੁਰੂ ਕਰਨ 'ਚ ਕੀਤੀ ਜਾ ਰਹੀ ਦੇਰੀ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਜਾਂਚ 'ਚੇ ਦੇਰੀ ਦਾ ਸਿੱਧਾ ਫਾਇਦਾ ਕੇਸ ਦੇ ਦੋਸ਼ੀਆਂ ਅਤੇ ਸ਼ੱਕੀਆਂ ਨੂੰ ਮਿਲਦਾ ਹੈ। ਉਨ੍ਹਾਂ ਨੂੰ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਸਬੂਤ ਨਸ਼ਟ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਦਾਹਰਣ ਲਈ, ਰਾਮ ਰਹੀਮ ਦੇ ਕੇਸ 'ਚ ਵੀ ਹਨੀਪ੍ਰੀਤ ਨੂੰ ਸਮੇਂ ਰਹਿੰਦੇ ਸ਼ਿਕੰਜੇ 'ਚ ਨਹੀਂ ਲਿਆ ਗਿਆ ਅਤੇ ਉਹ ਫਰਾਰ ਹੋ ਗਈ।


Related News