ਫਰਜ਼ੀ ਫੇਸਬੁੱਕ ਪੇਜ਼ ਬਣਾ ਕੇ ਭੇਜਣ ਲੱਗਾ ਅਸ਼ਲੀਲ ਮੈਸੇਜ ਅਤੇ ਤਸਵੀਰਾਂ

07/23/2017 3:15:40 PM

ਫਰੀਦਾਬਾਦ — ਰੇਵਾੜੀ ਦੇ ਧਾਰੂਹੇੜਾ ਨਿਵਾਸੀ ਦੀ ਓਲਡ ਫਰੀਦਾਬਾਦ ਦੇ ਇਕ ਵਿਅਕਤੀ ਦੇ ਫਰਜ਼ੀ ਆਈਡੀ ਬਣਾ ਲਈ। ਇਸ ਤੋਂ ਬਾਅਦ ਦੋਸ਼ੀ ਇਸ ਫੇਸਬੁੱਕ ਆਈਡੀ ਨਾਲ ਪੀੜਤ ਦੇ ਰਿਸ਼ਤੇਦਾਰ ਜੋੜਣ ਲੱਗਾ। ਇਸ ਤੋਂ ਬਾਅਦ ਦੋਸ਼ੀ ਨੇ ਪੀੜਤ ਨੂੰ ਬਦਨਾਮ ਕਰਨ ਦੇ ਲਈ ਉਸਦੇ ਦੋਸਤਾਂ ਨੂੰ ਅਸ਼ਲੀਲ ਫੋਟੋ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲੇ ਦਾ ਪਤਾ ਲੱਗਦੇ ਹੀ ਪੀੜਤ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਥਾਣਾ ਓਲਡ ਫਰੀਦਾਬਾਦ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੇ ਮੁਤਾਬਕ ਰੇਵਾੜੀ ਦੇ ਧਾਰੂਹੇੜਾ 'ਚ ਰਹਿਣ ਵਾਲੇ ਬਿਜੇਂਦਰ ਚੌਹਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਇਥੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਸ਼ਹਿਰ 'ਚ ਆਪਣਾ ਕੰਮ ਧੰਦਾ ਕਰਦਾ ਹੈ। ਉਸਨੇ ਫੇਸਬੁੱਕ 'ਤੇ ਆਪਣੀ ਆਈਡੀ ਬਣਾਈ ਹੋਈ ਹੈ।
ਓਲਡ ਫਰੀਦਾਬਾਦ ਦੀ ਸ਼ਿਵ ਕਾਲੋਨੀ 'ਚ ਰਹਿਣ ਵਾਲੇ ਸ਼ਸ਼ੀ ਚੌਹਾਨ ਉਸਦੀ ਆਈਡੀ ਤੋਂ ਕਿਸੇ ਤਰ੍ਹਾਂ ਉਸਦੀ ਫੋਟੋ ਡਾਊਨਲੋਡ ਕਰਕੇ ਉਸਦੇ ਨਾਂ ਦੀ ਫਰਜ਼ੀ ਆਈਡੀ ਬਣਾ ਲਈ। ਇਕ ਜਨਵਰੀ 2017 ਨੂੰ ਉਸਨੇ ਇਸ ਆਈਡੀ ਨੂੰ ਪੀੜਤ ਦੇ ਵੱਡੇ ਭਰਾ ਨਾਲ ਜੋੜਣ ਤੋਂ ਬਾਅਦ ਉਸਦੇ ਪਛਾਣ ਵਾਲੇ ਅਤੇ ਦੋਸਤਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਦੋਸ਼ੀ ਨੇ ਉਸਨੂੰ ਬਦਨਾਮ ਕਰਨ ਦੇ ਲਈ ਦੋਸਤਾਂ ਨੂੰ ਅਸ਼ਲੀਲ ਫੋਟੋਆਂ ਅਤੇ ਹੋਰ ਚੀਜ਼ਾ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਜਾਣਕਾਰੀ ਦਿੱਤੀ ਤਾਂ ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਇਹ ਫਰਜ਼ੀ ਆਈਡੀ ਹੈ।


Related News