2015 ''ਚ ਪ੍ਰਦੂਸ਼ਣ ਕਾਰਨ ਭਾਰਤ ''ਚ ਹੋਈਆਂ 25 ਲੱਖ ਮੌਤਾਂ

10/20/2017 7:49:44 PM

ਨਵੀਂ ਦਿੱਲੀ— ਭਾਰਤ 'ਚ ਸਾਲ 2015 'ਚ ਹਵਾ, ਜਲ ਤੇ ਦੂਜੇ ਪ੍ਰਦੂਸ਼ਣਾਂ ਕਾਰਨ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਪ੍ਰਦੂਸ਼ਣ ਦੇ ਕਾਰਨ ਉਸ ਸਾਲ ਦੇਸ਼ 'ਚ 25 ਲੱਖ ਲੋਕਾਂ ਦੀ ਜਾਨ ਗਈ ਸੀ। ਲੈਂਸੇਟ ਜਨਰਲ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਗੱਲ ਕਹੀ ਗਈ।
ਮਾਹਿਰਾਂ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ, ਸਟ੍ਰੋਕ, ਫੇਫੜਿਆਂ ਦੇ ਕੈਂਸਰ ਤੇ ਸਾਹ ਦੀਆਂ ਗੰਭੀਰ ਬੀਮਾਰੀਆਂ ਦੇ ਕਾਰਨ ਹੋਈਆਂ ਹਨ। ਅਧਿਐਨ ਮੁਤਾਬਕ ਹਵਾ ਪ੍ਰਦੂਸ਼ਣ ਇਸ ਦਾ ਸਭ ਤੋਂ ਵੱਡਾ ਕਾਰਕ ਹੈ, ਜਿਸ ਦੇ ਕਾਰਨ 2015 'ਚ ਦੁਨੀਆਭਰ 'ਚ 65 ਲੱਖ ਲੋਕਾਂ ਨੇ ਆਪਣੀ ਜਾਨ ਗੁਆਈ, ਜਦਕਿ ਜਲ ਪ੍ਰਦੂਸ਼ਣ ਕਾਰਨ 18 ਲੱਖ ਤੇ ਕੰਮ ਕਰਨ ਵਾਲੀਆਂ ਥਾਵਾਂ ਨਾਲ ਸਬੰਧਿਤ ਪ੍ਰਦੂਸ਼ਣ ਨਾਲ 8 ਲੱਖ ਮੌਤਾਂ ਹੋਈਆਂ ਹਨ। ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਮੇਡਾਗਾਸਕਰ ਤੇ ਕੇਨੀਆ ਵਰਗੇ ਦੇਸ਼ਾਂ 'ਚ ਪ੍ਰਦੂਸ਼ਣ ਕਾਰਨ ਚਾਰ 'ਚੋਂ ਇਕ ਮੌਤ ਹੋ ਰਹੀ ਹੈ।


Related News