10 ਗ੍ਰਾਮ ਹੈਰੋਇਨ ਸਮੇਤ ਪੁਲਸ ਨੇ 2 ਤਸਕਰਾਂ ਨੂੰ ਕੀਤਾ ਕਾਬੂ

12/08/2017 1:55:44 PM

ਜੰਮੂ— ਨਸ਼ੇ ਖਿਲਾਫ ਮੁਹਿੰਮ ਚਲਾਉਂਦੇ ਹੋਏ ਪੁਲਸ ਨੇ 10 ਗ੍ਰਾਮ ਹੈਰੋਇਨ ਨਾਲ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਐੈੱਸ. ਓ. ਜੀ. ਨੂੰ ਸੂਚਨਾ ਮਿਲੀ ਸੀ ਇਕ ਚੰਡੀਗੜ੍ਹ ਨੰਬਰ ਦੀ ਕਾਰ 'ਚ 2 ਲੋਕ ਮਾਲ ਦੀ ਸਪਲਾਈ ਲੈ ਕੇ ਜੰਮੂ ਆ ਰਹੇ ਹਨ। ਇਸ ਮਾਮਲੇ ਕਰਕੇ ਪੁਲਸ ਨੇ ਬਾੜੀ ਬ੍ਰਾਹਮਣਾ ਨਜ਼ਦੀਕ ਨਾਕਾ ਲਗਾਇਆ ਅਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਨੰਬਰ ਸੀ. ਐੈੱਚ.-03-ਡਬਲਿਯੂ-0475 ਅਲਟੋ ਕਾਰ ਨੂੰ ਰੋਕਿਆ। ਜਾਂਚ ਦੌਰਾਨ ਕਾਰ ਤੋਂ ਹੈਰੋਇਨ (ਚਿੱਟਾ) ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਮਹਿਲਾ ਨੂੰ ਵੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਦੋਸ਼ੀਆਂ ਦੀ ਪਛਾਣ ਮਹਿਲਾ ਡਿੰਪਲ ਕੁਮਾਰ ਉਰਫ ਰੂਵਿਕਾ ਅਤੇ ਗੁਰਦੀਪ ਸਿੰਘ ਨਿਵਾਸੀ ਬਠਿੰਡਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News