ਪੁਲਸ ਦੇ ਹੱਥ ਲੱਗੀ ਸਫਲਤਾ, 30 ਪੇਟੀ ਸ਼ਰਾਬ ਬਰਾਮਦ

10/18/2017 4:59:18 PM

ਗੋਪੇਸ਼ਵਰ— ਸਿਤੇਲ ਬਾਜ਼ਾਰ 'ਚ ਮਾਲੀਆ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਬੰਦ ਪਏ ਮਕਾਨ ਦਾ ਤਾਲਾ ਤੋੜ ਕੇ ਸ਼ਰਾਬ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਤਹਿਸੀਲਦਾਰ ਸੋਹਨ ਸਿੰਘ ਰਾਂਗੜ ਦੀ ਅਗਵਾਈ 'ਚ ਮਾਲੀਆ ਪੁਲਸ ਨੇ ਸਵੇਰੇ ਵਿਕਾਸਖੰਡ ਘਾਟ ਦੇ ਸਿਤੇਲ ਬਾਜ਼ਾਰ ਸਥਿਤ ਇਕ ਮਕਾਨ 'ਤੇ ਛਾਪਾ ਮਾਰਿਆ। ਮਕਾਨ ਦਾ ਤਾਲਾ ਤੋੜ ਕੇ ਮਾਲੀਆ ਪੁਲਸ ਨੇ ਅੰਦਰ ਪ੍ਰਵੇਸ਼ ਕੀਤਾ ਅਤੇ ਉਨ੍ਹਾਂ ਨੇ ਉਥੋਂ ਤੋਂ ਅੰਗਰੇਜ਼ੀ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਕੀਤੀਆਂ। ਦੱਸ ਦਈਏ ਕਿ ਮਾਲੀਆ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਕਾਨ ਮਾਲਕ ਦੀ ਤਲਾਸ਼ ਵੀ ਜਾਰੀ ਹੈ।


Related News