ਭਿਖਾਰੀ ਕੋਲੋਂ ਭਾਣ ਨਾ ਲੈਣੀ ਪੀ.ਐੱਨ.ਬੀ. ਨੂੰ ਪਈ ਮਹਿੰਗੀ

11/19/2017 4:01:51 AM

ਜਬਲਪੁਰ—ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ 'ਚ ਪੰਜਾਬ ਨੈਸ਼ਨਲ ਬੈਂਕ ਨੂੰ ਇਕ ਭਿਖਾਰੀ ਕੋਲੋਂ ਭਾਣ ਲੈਣ ਤੋਂ ਨਾਂਹ ਕਰਨੀ ਮਹਿੰਗੀ ਪੈ ਗਈ। ਭਿਖਾਰੀ ਨੇ ਇਸ ਗੱਲ ਦੀ ਸ਼ਿਕਾਇਤ ਡੀ. ਐੱਮ. ਨੂੰ ਕਰ ਦਿੱਤੀ ਅਤੇ ਉਨ੍ਹਾਂ ਬੈਂਕ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੀ ਨਾਲ ਹੀ ਡੀ. ਐੱਮ. ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਿਹੜਾ ਵੀ ਬੈਂਕ ਅਤੇ ਵਪਾਰੀ ਭਾਣ ਲੈਣ ਤੋਂ ਨਾਂਹ ਕਰੇਗਾ, ਉਸ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਵੇਗਾ।
ਖਬਰਾਂ ਮੁਤਾਬਕ ਭਿਖਾਰੀ ਨੇ ਪੰਜਾਬ ਨੈਸ਼ਨਲ ਬੈਂਕ 'ਚ 1500 ਰੁਪਏ ਦੀ ਭਾਣ ਖਾਤੇ 'ਚ ਜਮ੍ਹਾ ਕਰਵਾਉਣ ਲਈ ਦਿੱਤੀ। ਬੈਂਕ ਨੇ ਇਹ ਭਾਣ ਲੈਣ ਤੋਂ ਨਾਂਹ ਕਰ ਦਿੱਤੀ। ਭਿਖਾਰੀ ਨੇ ਡੀ. ਐੱਮ. ਨੂੰ ਸ਼ਿਕਾਇਤ ਕਰਦਿਆਂ ਕਿਹਾ ਕਿ ਖਾਤਾ ਹੋਣ ਦੇ ਬਾਵਜੂਦ 1500 ਰੁਪਏ ਦੀ ਭਾਣ ਲੈ ਕੇ ਉਸ ਦੇ ਖਾਤੇ 'ਚ ਪੈਸੇ ਜਮ੍ਹਾ ਨਹੀਂ ਕੀਤੇ ਜਾ ਰਹੇ। ਕਰਿਆਨੇ ਵਾਲਾ ਵੀ ਉਸ ਕੋਲੋਂ ਇਹ ਭਾਣ ਨਹੀਂ ਲੈ ਰਿਹਾ। ਇਸ਼ 'ਤੇ ਡੀ. ਐੱਮ. ਨੇ ਸਭ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ।


Related News