ਚੀਨ ਖਿਲਾਫ ਆਵਾਜ਼ ਚੁੱਕਣ ਵਾਲੇ ਦੁਨੀਆ ਦੇ ਇਕਲੌਤੇ ਨੇਤਾ ਹਨ ਪੀ. ਐੱਮ. ਮੋਦੀ : ਅਮਰੀਕੀ ਮਾਹਿਰ

11/18/2017 4:49:33 AM

ਵਾਸ਼ਿੰਗਟਨ/ਨਵੀਂ ਦਿੱਲੀ — ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਬਾਰਡਰ ਐਂਡ ਰੋਡ ਇਨੀਸ਼ੀਏਟਿਵ' (ਬੀ. ਆਰ. ਆਈ.) ਖਿਲਾਫ ਆਵਾਜ਼ ਚੁੱਕਣ ਵਾਲੇ ਇਕੱਲੇ ਗਲੋਬਲ ਲੀਡਰ ਹਨ ਜਦਕਿ ਅਮਰੀਕਾ ਨੇ ਵੀ ਇਸ ਪਰਿਯੋਜਨਾ 'ਤੇ ਲਗਾਤਾਰ ਚੁੱਪੀ ਸਾਧੀ ਰੱਖੀ ਹੈ। ਚੀਨੀ ਮਾਮਲਿਆਂ 'ਤੇ ਅਮਰੀਕਾ ਦੇ ਇਕ ਸੀਨੀਅਰ ਮਾਹਿਰ ਨੇ ਇਹ ਗੱਲ ਕਹੀ ਹੈ। ਕਾਂਗਰਸ ਦੀ ਸੁਣਵਾਈ ਦੌਰਾਨ ਥਿੰਕ ਟੈਂਕ ਇੰਸਟੀਚਿਊਟ 'ਚ ਡਾਇਰੈਕਟਰ  ਮਾਇਕਲ ਪਿਲਸਬਰੀ ਨੇ ਸੰਸਦੀ ਮੈਂਬਰਾਂ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਇਸ ਪਰਿਯੋਜਨਾ ਖਿਲਾਫ ਮੋਦੀ ਅਤੇ ਉਨ੍ਹਾਂ ਦੀ ਟੀਮ ਨੇ ਹਮੇਸ਼ਾ ਖੁਲ੍ਹ ਕੇ ਆਪਣੀ ਗੱਲ ਰੱਖੀ ਹੈ। 
ਪਿਲਸਬਰੀ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਦੁਨੀਆ ਦੇ ਇਕੱਲੇ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਇਸ ਦੇ ਖਿਲਾਫ ਵਿਚਾਰ ਵਿਅਕਤ ਕੀਤੇ ਹਨ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਇਸ 'ਤੇ ਖੁਲ੍ਹ ਕੇ ਆਪਣੇ ਵਿਚਾਰ ਰੱਖੇ ਹਨ, ਹਾਲਾਂਕਿ ਇਸ ਦਾ ਇਕ ਕਾਰਨ ਇਹ ਵੀ ਹੈ ਕਿ 'ਬੇਲਟ ਐਂਡ ਰੋਡ ਇਨੀਸ਼ੀਏਟਿਵ' ਨਾਲ ਭਾਰਤੀ ਹਕੂਮਤ ਦੇ ਦਾਅਵਿਆਂ ਦਾ ਉਲੰਘਣ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ 5 ਸਾਲ ਪੁਰਾਣੀ ਪਰਿਯੋਜਨਾ ਹੈ ਅਤੇ ਅਮਰੀਕੀ ਸਰਕਾਰ ਹਲੇਂ ਤੱਕ ਇਸ 'ਤੇ ਖਾਮੋਸ਼ ਰਹੀ ਹੈ। 
ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਖੇਤਰ 'ਤੇ ਨਵੀਂ ਰਣਨੀਤੀ ਦੀ ਤਰੀਫ ਕਰਦੇ ਹੋਏ ਰੱਖਿਆ ਮੰਤਰਾਲੇ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਹਾਲ ਹੀ 'ਚ ਲੋਕਾਂ ਨੇ ਰਾਸ਼ਟਰਪਤੀ ਟਰੰਪ ਸਮੇਤ ਪ੍ਰਸ਼ਾਸਨ ਦੇ ਮੈਂਬਰਾਂ ਨੂੰ 50 ਤੋਂ ਵਧ ਵਾਰ 'ਸੁਤੰਤਰ ਅਤੇ ਮੁਕਤ' ਹਿੰਦ-ਪ੍ਰਸ਼ਾਂਤ ਖੇਤਰ ਦੀ ਗੱਲ ਕਹਿੰਦੇ ਸੁਣਿਆ ਹੈ। ਚੀਨੀ ਮਾਮਲਿਆਂ 'ਤੇ ਅਮਰੀਕਾ ਦੇ ਸੀਨੀਅਰ ਮਾਹਿਰ ਮੰਨੇ ਜਾਣ ਵਾਲੇ ਪਿਲਸਬਰੀ ਨੇ ਕਿਹਾ, ''ਚੀਨ ਇਸ ਦਾ ਪਹਿਲਾਂ ਹੀ ਵਿਰੋਧ ਕਰ ਚੁੱਕਿਆ ਹੈ। ਉਸ ਨੂੰ ਇਹ ਪਸੰਦ ਨਹੀਂ ਹੈ।''


Related News