ਐਨ.ਐਚ-21 ''ਤੇ ਵਿਅਕਤੀਆਂ ਨੂੰ ਲੜਕੀਆਂ ''ਤੇ ਕੁਮੈਂਟ ਕਰਨਾ ਪਿਆ ਭਾਰੀ, ਪੁਲਸ ਨੇ ਕੀਤਾ ਗ੍ਰਿਫਤਾਰ

07/23/2017 5:14:33 PM

ਸੁੰਦਰਨਗਰ— ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ-21 'ਤੇ ਹੁੜਦੰਗ ਮਚਾ ਰਹੇ 3 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੇਰ ਰਾਤੀ ਕਰੀਬ 11 ਵਜੇ ਸੁੰਦਰਨਗਰ 3 ਵਿਅਕਤੀ ਸਵਿੱਫਟ ਕਾਰ 'ਤੇ ਮਨਾਲੀ ਤੋਂ ਰਾਜਸਥਾਨ ਵੱਲ ਜਾ ਰਹੇ ਸਨ, ਜਿਸ ਤਰ੍ਹਾਂ ਹੀ ਉਹ ਭੋਜਪੁਰ ਬਾਜ਼ਾਰ ਨੇੜੇ ਪੁੱਜੇ ਤਾਂ ਹਾਈਵੇਅ 'ਤੇ ਜਾ ਰਹੀਆਂ ਲੜਕੀਆਂ 'ਤੇ ਕੁਮੈਂਟ ਕਰਕੇ ਜੋਰ-ਜੋਰ ਨਾਲ ਚਿਲਾਉਣ ਲੱਗੇ।

PunjabKesari
ਜਦੋਂ ਇਸ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਸਵਿੱਫਟ ਕਾਰ ਦਾ ਪਿੱਛਾ ਕਰਦੇ ਹੋਏ ਕਾਰ ਸਮੇਤ ਚਤਰੋਖੜੀ ਚੌਕ 'ਤੇ ਫੜ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁੰਦਰਨਗਰ ਥਾਣਾ ਇੰਚਾਰਜ਼ ਗੁਰੂਬਚਨ ਸਿੰਘ ਨੇ ਦੱਸਿਆ ਕਿ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਖੇਤਰ 'ਚ ਕਿਸੇ ਵੀ ਪ੍ਰਕਾਰ ਦੀ ਹੁੜਦੰਗ ਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

PunjabKesari


Related News