ਗੁੱਤ ਕੱਟਣ ਵਾਲਾ ਸਮਝ ਕੇ ਭੀੜ ਨੇ ਕੀਤੀ ਮਾਨਸਿਕ ਰੋਗੀ ਦੀ ਕੁੱਟਮਾਰ, ਪੁਲਸ ਨੇ ਬਚਾਇਆ

10/20/2017 3:28:53 PM

ਸ਼੍ਰੀਨਗਰ— ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਭੀੜ ਨੇ ਗੁੱਤ ਕੱਟਣ ਵਾਲਾ ਸਮਝ ਕੇ ਇਕ ਮਾਨਸਿਕ ਰੋਗੀ ਦੀ ਕੁੱਟਮਾਰ ਕੀਤੀ। ਪੁਲਸ ਅਨੁਸਾਰ ਜੇਕਰ ਮੌਕੇ 'ਤੇ ਪੁੱਜ ਕੇ ਉਸ ਨੂੰ ਨਹੀਂ ਬਚਾਇਆ ਜਾਂਦਾ ਤਾਂ ਗੁੱਸਾਈ ਭੀੜ ਸ਼ਾਇਦ ਉਸ ਨੂੰ ਮਾਰ ਹੀ ਦਿੰਦੀ। ਜਾਣਕਾਰੀ ਅਨੁਸਾਰ ਪੁਲਸ ਨੂੰ ਖਬਰ ਮਿਲੀ ਕਿ ਇਕ ਵਿਅਕਤੀ ਨੂੰ ਸੋਪੋਰ ਦੀ ਫਲ ਮੰਡੀ ਕੋਲ ਭੀੜ ਨੇ ਫੜ ਲਿਆ ਹੈ। ਉਸ 'ਤੇ ਗੁੱਤ ਕੱਟਣ ਦਾ ਸ਼ੱਕ ਹੈ। ਪੁਲਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਉਸ ਨੂੰ ਭੀੜ ਤੋਂ ਛੁੱਡਵਾਇਆ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਕੋਲ ਪਈ ਸੁੱਕੀ ਘਾਹ ਨੂੰ ਅੱਗ ਲਾ ਕੇ ਦੋਸ਼ੀ ਵਿਅਕਤੀ ਨੂੰ ਅੱਗ ਨਾਲ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਉਸ ਦੀ ਪਛਾਣ ਵਸੀਮ ਅਹਿਮਦ ਤਾਂਤਰੇ ਦੇ ਰੂਪ 'ਚ ਕੀਤੀ ਗਈ ਹੈ।
ਤਾਂਤਰੇ ਇਕ ਮਾਨਸਿਕ ਰੋਗੀ ਹੈ। ਪੁਲਸ ਨੇ ਭੀੜ ਤੋਂ ਛੁਡਵਾ ਕੇ ਤੁਰੰਤ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੋਪੋਰ ਹਸਪਤਾਲ ਤੋਂ ਉਸ ਨੂੰ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਸੰਦਰਭ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ 'ਚ ਦੋਸ਼ੀ ਲੋਕਾਂ ਦੀ ਪਛਾਣ ਵੀ ਕਰ ਲਈ ਹੈ।


Related News