ਯਾਤਰੀ ਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ- ਹਾਈਜੈੱਕ ਹੋ ਗਿਆ ਪਲੇਨ, ਮਚਿਆ ਹੜਕੰਪ

04/28/2017 11:04:00 AM

ਨਵੀਂ ਦਿੱਲੀ— ਜੈੱਟ ਏਅਰਵੇਜ਼ ਦੇ ਜਹਾਜ਼ ''ਚ ਸਫਰ ਕਰ ਰਹੇ ਇਕ ਯਾਤਰੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰ ਕੇ ਹੜਕੰਪ ਮਚਾ ਦਿੱਤਾ। ਕਰੂ ਮੈਂਬਰ ਵੀ ਇਸ ਟਵੀਟ ਤੋਂ ਬਾਅਦ ਹਰਕਤ ''ਚ ਆ ਗਏ। ਦਰਅਸਲ ਜੈੱਟ ਏਅਰਵੇਜ਼ ਦੇ ਮੁੰਬਈ ਤੋਂ ਦਿੱਲੀ ਜਾ ਰਹੇ ਜਹਾਜ਼ ''ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸੁਰੱਖਿਆ ਅਧਿਕਾਰੀਆਂ ਨੂੰ ਜਹਾਜ਼ ਦੇ ਹਾਈਜੈੱਕ ਹੋਣ ਦੀ ਸੂਚਨਾ ਮਿਲੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਕ ਯਾਤਰੀ ਨੇ ਜਹਾਜ਼ ਦੇ ਹਾਈਜੈੱਕ ਹੋਣ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈੱਗ ਕਰ ਕੇ ਉਸ ਦੇ ਟਵਿੱਟਰ ਹੈਂਡਲ ''ਤੇ ਦਿੱਤੀ। ਇਸ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਝੂਠ ਨਿਕਲੀ। ਮਿਲੀ ਜਾਣਕਾਰੀ ਅਨੁਸਾਰ ਜੈੱਟ ਏਅਰਵੇਜ਼ ਦੇ ਜਹਾਜ਼ ਸੰਖਿਆ 9 ਡਬਲਿਊ 355 ''ਚ ਸਵਾਰ ਯਾਤਰੀ ਨਿਤਿਨ ਵਰਮਾ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ,''''ਮੈਂ ਜੈੱਟ ਏਅਰਵੇਜ਼ ਦੇ ਜਹਾਜ਼ ਸੰਖਿਆ 9 ਡਬਲਿਊ 355 ''ਚ ਪਿਛਲੇ ਤਿੰਨ ਘੰਟਿਆਂ ਤੋਂ ਹਾਂ, ਮੈਨੂੰ ਅਜਿਹਾ ਲੱਗਦਾ ਹੈ ਕਿ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਹੈ।'''' ਇਸ ਦੀ ਸੂਚਨਾ ਮਿਲਦੇ ਹੀ ਗਰਾਊਂਡ ਸਟਾਫ ਅਤੇ ਸੁਰੱਖਿਆ ਏਜੰਸੀਆਂ ''ਚ ਹੜਕੰਪ ਮਚ ਗਿਆ। 
ਸੁਰੱਖਿਆ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਸਿਰਫ ਇਕ ਅਫਵਾਹ ਸੀ। ਅਧਿਕਾਰੀਆਂ ਨੇ ਜਹਾਜ਼ ਨੂੰ ਦਿੱਲੀ ਪੁੱਜਣ ਤੋਂ ਪਹਿਲਾਂ ਜੈਪੁਰ ਰੋਕਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਇਹ ਝੂਠੀ ਅਫਵਾਹ ਉਡਾਉਣ ਵਾਲੇ ਨਿਤਿਨ ਨੂੰ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ਜੈਪੁਰ ਹਵਾਈ ਅੱਡੇ ''ਤੇ ਉਤਾਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਿਤਿਨ ਤੋਂ ਇਸ ਬਾਰੇ ਪੁੱਛ-ਗਿੱਛ ਕੀਤੀ। ਸੀ.ਆਰ.ਪੀ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਹਾਈਜੈੱਕ ਦੀ ਝੂਠੀ ਅਫਵਾਹ ਉਡਾਉਣ ਵਾਲੇ ਯਾਤਰੀ ਨਿਤਿਨ ਵਰਮਾ ਮਹਾਰਾਸ਼ਟਰ ਦੇ ਵਾਸੀ ਹੈ ਅਤੇ ਉਹ ਹਰਿਆਣਾ ਦੇ ਗੁੜਗਾਓਂ ''ਚ ਨੌਕਰੀ ਕਰਦਾ ਹੈ। ਜਹਾਜ਼ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ। 
ਜਹਾਜ਼ ''ਚ ਚਾਲਕ ਦਲ ਦੇ ਮੈਂਬਰਾਂ ਸਮੇਤ ਕਰੀਬ 150 ਯਾਤਰੀ ਮੌਜੂਦ ਸਨ। ਯਾਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਲੋਕਾਂ ''ਚ ਵੀ ਡਰ ਫੈਲ ਗਿਆ ਸੀ। ਇਸ ਜਹਾਜ਼ ਨੂੰ ਜੈਪੁਰ ਦੇ ਸਾਂਗਾਨੇਰ ਹਵਾਈ ਅੱਡੇ ''ਤੇ ਉਤਾਰਿਆ ਗਿਆ, ਕਿਉਂਕਿ ਦਿੱਲੀ ''ਚ ਬਹੁਤ ਜ਼ਿਆਦਾ ਜਹਾਜ਼ਾਂ ਦੀ ਆਵਾਜਾਈ ਸੀ ਅਤੇ ਇਸੇ ਕਾਰਨ ਦਿੱਲੀ ਹਵਾਈ ਅੱਡੇ ''ਤੇ ਜਹਾਜ਼ਾਂ ਲਈ ਜਗ੍ਹਾ ਘੱਟ ਸੀ। ਇਸੇ ਲਈ ਇਸ ਜਹਾਜ਼ ਨੂੰ ਸਾਂਗਾਨੇਰ ਉਤਾਰ ਕੇ ਇਸ ਦੀ ਜਾਂਚ ਕੀਤੀ ਗਈ। ਜਹਾਜ਼ ਦੀ ਜਾਂਚ ਤੋਂ ਬਾਅਦ ਉਸ ਨੂੰ ਮੁੜ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ।


Disha

News Editor

Related News