ਐੱਲ.ਜੀ. ਬੈਜਲ ਦੀ ਕੇਜਰੀਵਾਲ ਨੂੰ ਨਸੀਹਤ, ਅੱਗੇ ਤੋਂ ਪਾਰਕਿੰਗ ''ਚ ਖੜ੍ਹੀ ਕਰੋ ਕਾਰ

10/18/2017 5:01:23 PM

ਨਵੀਂ ਦਿੱਲੀ— ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਜ਼ੁਬਾਨੀ ਜੰਗ ਨੇ ਹੁਣ ਪੱਤਰਾਂ ਦੀ ਸ਼ਕਲ ਅਖਤਿਆਰ ਕਰ ਲਈ ਹੈ। ਮੰਗਲਵਾਰ ਨੂੰ ਬੈਜਲ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਨਾ ਸਿਰਫ ਉਨ੍ਹਾਂ ਦੇ ਦਿੱਲੀ ਦੀ ਕਾਨੂੰਨ ਵਿਵਸਥਾ ਸੰਬੰਧੀ ਦੋਸ਼ਾਂ ਦਾ ਜਵਾਬ ਦਿੱਤਾ, ਸਗੋਂ ਕਾਨੂੰਨ ਵਿਵਸਥਾ ਦੀ ਪਾਲਣਾ ਕਰਨ ਦੀ ਨਸੀਹਤ ਵੀ ਦਿੱਤੀ। ਕੇਜਰੀਵਾਲ ਨੇ ਦਿੱਲੀ ਸਕੱਤਰੇਤ ਦੇ ਬਾਹਰੋਂ ਉਨ੍ਹਾਂ ਦੀ ਵੈਗਨ ਆਰ ਚੋਰੀ ਹੋਣ ਤੋਂ ਬਾਅਦ ਪਿਛਲੇ ਹਫਤੇ ਬੈਜਲ ਨੂੰ ਪੱਤਰ ਲਿਖ ਕੇ ਰਾਜਧਾਨੀ ਦਿੱਲੀ 'ਚ ਕਾਨੂੰਨ ਵਿਵਸਥਾ ਵਿਗਾੜਨ ਦਾ ਦੋਸ਼ ਲਾਇਆ ਸੀ। ਇਸ ਦੇ ਜਵਾਬ 'ਚ ਉਪ ਰਾਜਪਾਲ ਨੇ ਕੇਜਰੀਵਾਲ ਨੂੰ ਪੱਤਰ 'ਚ ਲਿਖਿਆ ਕਿ ਦਿੱਲੀ ਪੁਲਸ ਦੀ ਜਮ੍ਹਾ ਕੀਤੀ ਗਈ ਰਿਪੋਰਟ ਅਨੁਸਾਰ ਕੇਜਰੀਵਾਲ ਦੀ ਕਾਰ ਜਾਇਜ਼ ਪਾਰਕਿੰਗ ਤੋਂ 100 ਮੀਟਰ ਦੂਰ ਖੜ੍ਹੀ ਕੀਤੀ ਗਈ ਸੀ ਅਤੇ ਉਸ 'ਤੇ ਕੋਈ ਸੁਰੱਖਿਆ ਯੰਤਰ ਵੀ ਨਹੀਂ ਲੱਗਾ ਹੋਇਆ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਕੇਜਰੀਵਾਲ 2 ਦਿਨਾਂ 'ਚ ਉਨ੍ਹਾਂ ਦੀ ਕਾਰ ਬਰਾਮਦ ਕਰਨ ਦਾ ਸ਼ਲਾਘਾਯੋਗ ਕੰਮ ਕਰਨ ਵਾਲੀ ਦਿੱਲੀ ਪੁਲਸ ਦਾ ਉਤਸ਼ਾਹ ਵਧਾਉਣ ਤੋਂ ਇਲਾਵਾ ਨਾਗਰਿਕਾਂ ਨੂੰ ਕਾਨੂੰਨੀ ਰੂਪ ਨਾਲ ਜਾਇਜ਼ ਪਾਰਕਿੰਗ ਦੀ ਵਰਤੋਂ ਕਰਨ ਅਤੇ ਕਾਰ 'ਤੇ ਸੁਰੱਖਿਆ ਯੰਤਰ ਲਾਉਣ ਲਈ ਵੀ ਉਤਸ਼ਾਹਤ ਕਰਨਗੇ। 
ਬੈਜਲ ਨੇ ਪੱਤਰ 'ਚ ਕੇਜਰੀਵਾਲ ਦੇ ਦੋਸ਼ਾਂ ਦੇ ਜਵਾਬ 'ਚ ਇਹ ਵੀ ਲਿਖਿਆ ਕਿ ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਦਿੱਲੀ ਦੇ ਪੁਲਸ ਕਮਿਸ਼ਨਰ ਅਣਮੋਲ ਪਟਨਾਇਕ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪਟਨਾਇਕ ਨੇ ਇਕ ਸਟੇਟਸ ਰਿਪੋਰਟ ਰਾਹੀਂ ਮੈਨੂੰ ਮਾਮਲੇ 'ਚ ਤਰੱਕੀ ਜਾਣਕਾਰੀ ਦਿੱਤੀ ਗਈ। ਇਸ 'ਚ ਸੀ.ਸੀ.ਟੀ.ਵੀ. ਦੀ ਸਕੈਨਿੰਗ, ਪਾਰਕਿੰਗ ਸਥਾਨਾਂ ਦੀ ਡੂੰਘੀ ਜਾਂਚ ਅਤੇ ਪਹਿਰੇਦਾਰੀ ਕਰਨ ਵਾਲੇ ਸਟਾਫ ਨੂੰ ਸਰਗਰਮ ਕਰਨ ਸੰਬੰਧੀ ਜਾਣਕਾਰੀਆਂ ਸ਼ਾਮਲ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਨਿਯਮਿਤ ਰੂਪ ਨਾਲ ਪੁਲਸ ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਦੇ ਹਨ।


Related News