ਪਾਕਿਸਤਾਨ ਨੇ ਭਾਰਤ ''ਤੇ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰਨ ਦਾ ਲਗਾਇਆ ਦੋਸ਼

08/11/2017 3:54:33 AM

ਇਸਲਾਮਾਬਾਦ— ਪਾਕਿਸਤਾਨ ਨੇ ਭਾਰਤ 'ਤੇ ਇਸ ਸਾਲ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਦੇ ਫਲਸਵਰੂਪ 34 ਤੋਂ ਜ਼ਿਆਦਾ ਆਮ ਪਾਕਿਸਤਾਨੀ ਨਾਗਰਿਕ ਮਾਰੇ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਭਾਰਤ 'ਤੇ ਜੰਮੂ ਕਸ਼ਮੀਰ 'ਚ ਗੈਰ-ਕਸ਼ਮੀਰੀਆਂ ਨੂੰ ਵਸੋਂ ਕਰਵਾ ਕੇ ਉੱਥੇ ਦੀ ਜਨਸੰਖਿਆ 'ਚ ਬਦਲਾਅ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਇੱਥੇ ਹਫ਼ਤਾਵਾਰ ਪੱਤਰਕਾਰ ਸੰਮੇਲਨ 'ਚ ਕਿਹਾ, ''ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਾਬਕਾ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਸ ਭਾਰਤੀ ਕੋਸ਼ਿਸ਼ ਨੂੰ ਰੇਖਾਂਕਿਤ ਕਰਦੇ ਹੋਏ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੂੰ ਪੱਤਰ ਲਿਖਿਆ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ 600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ 'ਚ 34 ਤੋਂ ਜ਼ਿਆਦਾ ਪਾਕਿਸਤਾਨੀ ਨਾਗਿਰਕ ਮਾਰੇ ਗਏ ।


Related News