ਪਾਕਿਸਤਾਨ ਨੇ ਈਦ ਵਾਲੇ ਦਿਨ ਕੰਟਰੋਲ ਲਾਈਨ ਨੇੜੇ ਚੌਂਕੀਆਂ ''ਤੇ ਮੋਰਟਾਰ ਅਤੇ ਬੰਬ ਸੁੱਟੇ

06/27/2017 2:27:46 AM

ਜੰਮੂ— ਪਾਕਿਸਤਾਨੀ ਫੌਜ ਨੇ ਸੋਮਵਾਰ ਦੀ ਰਾਤ ਆਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਕੰਟਰੋਲ ਲਾਈਨ ਨੇੜੇ ਭਾਰਤੀ ਚੌਂਕੀਆਂ 'ਤੇ ਮੋਰਟਾਰ ਸੁੱਟੇ। ਫੌਜ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਗਲਵਾਰ ਨੂੰ ਸਾਰਾ ਦਿਨ ਪੁੰਝ ਅਤੇ ਰਾਜੌਰੀ ਜ਼ਿਲਿਆਂ 'ਚ ਕੰਟਰੋਲ ਲਾਈਨ ਨੇੜੇ ਹਾਲਾਤ ਕਾਫੀ ਸ਼ਾਂਤ ਰਿਹਾ ਕਿਉਂਕਿ ਲੋਕ ਮੰਗਲਵਾਰ ਨੂੰ ਈਦ ਮਨਾ ਰਹੇ ਸੀ।
ਈਦ ਦੇ ਪਵਿੱਤਰ ਮੌਕੇ 'ਤੇ ਜੰਮੂ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਦੋਹਾਂ ਪਾਸਿਓ ਸਰਹੱਦੀ ਸੁਰੱਖਿਆ ਬਲਾਂ ਨੇ ਆਪਸ 'ਚ ਮਿਠਾਇਆਂ ਵੰਢੀਆਂ। ਜੂਨ 'ਚ ਇਨ੍ਹਾਂ ਖੇਤਰਾਂ 'ਚ ਹੁਣ ਤਕ ਪਾਕਿਸਤਾਨ 20 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ ਅਤੇ ਦੋ ਵਾਰ ਘੁਸਪੈਠ ਦੀ ਕੋਸ਼ਿਸ਼ ਵੀ ਕਰ ਚੁੱਕਾ ਹੈ, ਇਸ ਦੌਰਾਨ ਤਿੰਨ ਜਵਾਨ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਲੋਕ ਜ਼ਖਮੀ ਹੋ ਗਏ ਸੀ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤੀ ਫੌਜ ਨੇ ਵੀ ਜ਼ੋਰਦਾਰ ਅਤੇ ਪ੍ਰਭਾਵੀ ਜਵਾਬ ਦਿੱਤਾ ਹੈ।


Related News