ਪਾਕਿ ਨੇ ਫਿਰ ਤੋੜਿਆ ਸੀਜ਼ਫਾਇਰ, ਭਾਰਤ ਵਲੋਂ ਕਰਾਰਾ ਜਵਾਬ

06/26/2017 9:58:35 PM

ਸ਼੍ਰੀਨਗਰ— ਪਾਕਿਸਤਾਨ ਨੇ ਇਕ ਵਾਰ ਫਿਰ ਨਾਪਾਕ ਇਰਾਦਿਆਂ ਨਾਲ ਕੰਟਰੋਲ ਲਾਈਨ 'ਤੇ ਬੀਜੀ ਸੈਕਟਰ 'ਤੇ ਗੋਲੀਬਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਸ਼ਾਮ ਕਰੀਬ 8.15 ਮਿੰਟ 'ਤੇ ਕੀਤੀ ਗਈ ਹੈ। ਭਾਰਤੀ ਫੌਜ ਪਾਕਿਸਤਾਨ ਵਲੋਂ ਕੀਤੇ ਇਸ ਉਲੰਘਣ ਦਾ ਮੁੰਹ-ਤੋੜ ਜਵਾਬ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੱਥਰਬਾਜ਼ਾਂ ਨੇ ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤ ਮੰਡੀ 'ਚ ਸੀ.ਆਰ.ਪੀ.ਐਫ. ਕੈਂਪ 'ਤੇ ਪੱਥਰਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ 'ਤੇ ਕਾਬੂ ਪਾਉਣ ਲਈ ਫੋਰਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਪੱਥਰਬਾਜ਼ ਉਥੇ ਮੂਸਾ ਦੇ ਸਮਰਥਣ 'ਚ ਨਾਅਰੇਬਾਜ਼ੀ ਕਰ ਰਹੇ ਸਨ।


Related News