ਪਦਮਾਵਤੀ ''ਤੇ ਵਸੁੰਧਰਾ ਰਾਜੇ ਨੇ ਸਮ੍ਰਿਤੀ ਇਰਾਨੀ ਨੂੰ ਲਿਖੀ ਚਿੱਠੀ

11/18/2017 10:50:54 PM

ਜੈਪੁਰ— ਰਾਜਸਥਾਨ 'ਚ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ਪਦਮਾਵਤੀ ਨੂੰ ਲੈ ਕੇ ਵਿਵਾਦ ਘੱਟਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨੂੰ ਲੈ ਕੇ ਇੱਥੇ ਸ਼ਨੀਵਾਰ ਨੂੰ ਰਾਜਸਮੰਦ ਜ਼ਿਲੇ 'ਚ ਇਤਿਹਾਸਕ ਕੁੰਭਲਗਡ ਕਿਲਾ ਬੰਦ ਕਰਵਾਇਆ ਗਿਆ। ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸੂਚਨਾ ਐਂਡ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਨਾਲ ਫਿਲਮ 'ਚ ਆਵਸ਼ਵਕ ਬਦਲਾਵ ਦੇ ਬਿਨ੍ਹਾਂ ਪ੍ਰਦਰਸ਼ਤ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਰਾਜੇ ਨੇ ਸਮ੍ਰਿਤੀ ਇਰਾਨੀ ਨੂੰ ਚਿੱਠੀ ਲਿਖ ਕੇ ਇਸ ਸਬੰਧ 'ਚ ਸੈਂਸਰ ਬੋਰਡ ਨੂੰ ਵੀ ਫਿਲਮ ਪ੍ਰਮਾਣਿਤ ਕਰਨ ਤੋਂ ਪਹਿਲੇ ਇਸ ਦੇ ਸਾਰੇ ਸੰਭਾਵੀ ਨਤੀਜਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਰਾਜਪੂਤ ਕਰਣੀ ਸੇਨਾ ਅਤੇ ਸਰਵਸਮਾਜ ਦੇ ਲੋਕਾਂ ਨੇ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਕੁੰਭਲਗਡ ਕਿਲੇ ਨੂੰ ਬੰਦ ਕਰਵਾ ਦਿੱਤਾ।


Related News