ਕਿਰਗਿਸਤਾਨ ''ਚ ਆਯੋਜਿਤ ਐਸ. ਸੀ. ਓ. ਆਪਦਾ ਨਾਲ ਸਿੱਝਣ ਦੀ ਮੀਟਿੰਗ ''ਚ ਸ਼ਾਮਲ ਹੋਣਗੇ ਰਾਜਨਾਥ ਸਿੰਘ

08/18/2017 7:36:19 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਪਦਾ ਨਾਲ ਸਿੱਝਣ ਅਤੇ ਰਾਹਤ ਦੇ ਸਬੰਧ ਵਿਚ ਅਗਲੇ ਹਫਤੇ ਕਿਰਗਿਸਤਾਨ 'ਚ ਹੋਣ ਵਾਲੀ ਫ ਦੇਸ਼ਾਂ ਦੇ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ.ਓ.) ਦੀ ਮੀਟਿੰਗ 'ਚ ਖੁਦ ਸ਼ਾਮਲ ਹੋਣਗੇ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਦੱਸਿਆ ਕਿ ਐਸ. ਸੀ. ਓ. ਦੀ ਮੀਟਿੰਗ 23 ਤੋਂ 25 ਅਗਸਤ ਤੱਕ ਕਿਰਗਿਸਤਾਨ ਦੇ ਚੋਪਲੋਨ ਅਟਾ 'ਚ ਆਯੋਜਿਤ ਹੋਵੇਗੀ ਜਿਥੇ ਗ੍ਰਹਿ ਮੰਤਰੀ ਭਾਰਤੀ ਵਫਤ ਦੀ ਖੁਦ ਅਗਵਾਈ ਕਰਨਗੇ। 
ਚੀਨ ਦੇ ਪ੍ਰਭੂਸੱਤਾ ਵਾਲੇ ਸੁਰੱਖਿਆ ਸਮੂਹ ਐਸ.ਸੀ.ਓ. ਵਿਚ ਭਾਰਤ ਅਤੇ ਪਾਕਿਸਤਾਨ ਜੂਨ 'ਚ ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ 'ਚ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਮੇਲਨ ਵਿਚ ਸ਼ਾਮਲ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ 24 ਅਗਸਤ ਨੂੰ ਆਪਦਾ ਨਿਵਾਰਣ ਅਤੇ ਬਚਾਅ ਦੇ ਵਿਸ਼ੇ 'ਤੇ ਬਿਆਨ ਦੇਣਗੇ। 2001 ਵਿਚ ਹੋਂਦ 'ਚ ਆਏ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਵਿਚ ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਜ਼ਾਕਿਸਤਾਨ, ਉਜਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਸ਼ਾਮਲ ਹੈ ਅਤੇ ਇਸ ਦਾ ਦਫਤਰ ਬੀਜਿੰਗ 'ਚ ਹੈ।


Related News