ਮੈਟਰੋ ''ਚ ਮਹਿਲਾ ਦਾ ਮਹਿਲਾ ਬਣਾਉਣ ਦੇ ਦੋਸ਼ ''ਚ ਇਕ ਵਿਅਕਤੀ ਗ੍ਰਿਫਤਾਰ

08/18/2017 12:31:47 AM

ਨਵੀਂ ਦਿੱਲੀ— ਮੈਟਰੋ 'ਚ ਯਾਤ.ਰਾ ਦੌਰਾਨ ਆਪਣੇ ਫੌਨ 'ਚ ਇਕ ਮਹਿਲਾ ਦਾ ਕਥਿਤ ਤੌਰ 'ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਇਕ ਵਿਅਕਤੀ (40) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਹਾਦਸੇ ਦੀ ਸ਼ਿਕਾਇਤ ਇਕ ਮਹਿਲਾ (25) ਨੇ ਯਮੁਨਾ ਬੈਂਕ ਡਿਪੋ ਮੈਟਰੋ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਐੱਮ.ਐੱਨ.ਸੀ. 'ਚ ਕੰਮ ਕਰਨ ਵਾਲੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਆਪਣੇ ਫੋਨ 'ਚ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮਹਿਲਾ ਨੋਇਡਾ ਸੈਕਟਰ-16 ਤੋਂ ਅਕਸ਼ਰਧਾਮ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਨੇ ਦੋਸ਼ ਲਗਾਇਆ ਕਿ ਜਦੋਂ ਇਸ ਚੀਜ ਨੂੰ ਦੇਖ ਕੇ ਵਿਅਕਤੀ ਤੋਂ ਮੋਬਾਇਲ ਫੋਨ ਲੈ ਲਿਆ ਪਰ ਦੋਸ਼ੀ ਨੇ ਵਾਪਸ ਉਸ ਤੋਂ ਫੋਨ ਖੋਹ ਲਿਆ ਅਤੇ ਮਹਿਲਾ ਨਾਲ ਧੱਕਾ-ਮੁੱਕੀ ਕੀਤੀ ਪਰ ਕੁਝ ਲੋਕ ਉਸ  ਦੀ ਮਦਦ ਲਈ ਆ ਗਏ ਸੀ। ਪੁਲਸ ਕਮਿਸ਼ਨਰ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਬਿਹਾਰ ਦੇ ਬੇਗੁਸਰਾਏ ਦੇ ਰਹਿਣ ਵਾਲੇ ਦੋਸ਼ੀ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਿਅਕਤੀ ਇਥੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ ਅਤੇ ਹਾਦਸੇ ਸਮੇਂ ਨਸ਼ੇ 'ਚ ਸੀ।


Related News