ਭਿੱਜੇ ਬੈਂਕ ''ਚ ਰੱਖੇ 11 ਲੱਖ, ਕੈਸ਼ੀਅਰ ਨੇ ਫਰਸ਼ ''ਤੇ ਫਰੋਲ-ਫਰੋਲ ਕੇ ਸੁਕਾਏ (ਦੇਖੋ ਤਸਵੀਰਾਂ)

08/01/2015 10:08:31 AM


ਜੋਧਪੁਰ— ਰਾਜਸਥਾਨ ਦੇ ਜਾਲੋਰ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਘਰਾਂ ਅਤੇ ਇਮਾਰਤਾਂ ਵਿਚ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਹੋਏ ਨੁਕਸਾਨ ਦਾ ਅਸਰ ਹੁਣ ਸਾਫ ਦਿਖਾਈ ਦੇ ਰਿਹਾ ਹੈ। ਮੀਂਹ ਕਾਰਨ ਡਿਸਕਾਮ ਦਫਤਰ ਵਿਚ ਪਏ 11 ਲੱਖ ਰੁਪਏ ਭਿੱਜ ਗਏ ਅਤੇ ਕੈਸ਼ੀਅਰ ਨੇ ਬੈਂਕ ਦੇ ਫਰਸ਼ ਤੇ ਫਰੋਲ-ਫਰੋਲ ਕੇ ਨੋਟ ਸੁਕਾਏ। 
ਹੜ੍ਹ ਪਭਾਵਿਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਜ਼ਿਲੇ ਵਿਚ ਕਰੀਬ 1360 ਕਿਮੀ. ਸੜਕਾਂ ਨੁਕਸਾਨੀਆਂ ਗਈਆਂ ਅਤੇ ਨਾਲ ਹੀ 92 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਤਲਾਬ ਖੇਤਰ ਵਿਚ ਦੋ ਦਿਨਾਂ ਤੋਂ ਫਸੇ ਤਿੰਨ ਪਰਿਵਾਰਾਂ ਨੂੰ ਬਚਾਇਆ ਗਿਆ। ਜ਼ਿਲੇ ਵਿਚ ਤਿੰਵਰੀ, ਬਾਪ, ਫਲੌਦੀ, ਨੌਸਰ, ਭੋਪਾਲਗੜ੍ਹ ਵਿਚ ਭਾਰੀ ਮੀਂਹ ਕਾਰਨ ਕਈ ਪਿੰਡ ਜਲਥਲ ਹੋ ਗਏ। 


Kulvinder Mahi

News Editor

Related News