ਕਲਪਨਾ ਨਹੀਂ ਇਕ ਹਕੀਕਤ ਹੈ ''ਰਾਮਸੇਤੂ'', ਵਿਦੇਸ਼ੀ ਵਿਗਿਆਨੀਆਂ ਨੇ ਦਿੱਤਾ ਇਹ ਵੱਡਾ ਸਬੂਤ

12/13/2017 8:09:44 AM

ਨਵੀਂ ਦਿੱਲੀ- ਰਾਮਸੇਤੂ ਦੀ ਮੌਜੂਦਗੀ ਨੂੰ ਲੈ ਕੇ ਭਾਰਤ ਵਿਚ ਹਮੇਸ਼ਾ ਬਹਿਸ ਹੁੰਦੀ ਰਹਿੰਦੀ ਹੈ। ਹਿੰਦੂਵਾਦੀ ਸੰਸਥਾ ਦਾਅਵਾ ਕਰਦੀ ਹੈ ਕਿ ਇਹ ਉਹੀ ਰਾਮਸੇਤੂ ਹੈ, ਜਿਸ ਦਾ ਜ਼ਿਕਰ ਰਾਮਾਇਣ ਅਤੇ ਰਾਮਚਰਿਤਮਾਨਸ ਵਿਚ ਹੈ ਪਰ ਇਕ ਪੱਖ ਅਜਿਹਾ ਵੀ ਹੈ, ਜੋ ਇਸ ਨੂੰ ਕੇਵਲ ਇਕ ਕਲਪਨਾ ਕਰਾਰ ਦਿੰਦਾ ਹੈ। ਭੂਗੋਲ ਵਿਗਿਆਨੀਆਂ, ਆਰਕਿਯੋਲਾਜ਼ਿਟ ਦੀ ਟੀਮ ਨੇ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ਅਤੇ ਸੇਤੂ ਜਗਾ ਤੋਂ ਪੱਥਰਾਂ ਅਤੇ ਰੇਤ ਦਾ ਅਧਿਐਨ ਕਰਨ ਦੇ ਬਾਅਦ ਇਹ ਪਾਇਆ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿਚ ਇਕ ਸੇਤੂ ਦਾ ਨਿਰਮਾਣ ਕੀਤੇ ਜਾਣ ਦੇ ਸੰਕੇਤ ਹਨ। ਵਿਗਿਆਨੀ ਇਸ ਨੂੰ ਬਹੁਤ ਵੱਡੀ ਮਨੁੱਖੀ ਸਫਲਤਾ ਮੰਨ ਰਹੇ ਹਨ। 

PunjabKesari
ਇਕ ਸਾਇੰਸ ਚੈਨਲ ਨੇ ਤੱਥਾਂ ਦੇ ਨਾਲ ਦਾਅਵਾ ਕੀਤਾ ਹੈ ਕਿ ਰਾਮਸੇਤੂ ਪੂਰੀ ਤਰ੍ਹਾਂ ਕੋਰੀ ਕਲਪਨਾ ਨਹੀਂ ਹੋ ਸਕਦੀ ਹੈ ਕਿਉਂਕਿ ਇਸ ਗੱਲ ਦੇ ਸਬੂਤ ਹਨ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿਚ ਇਸ ਬਲੁਈ ਰੇਖਾ 'ਤੇ ਮੌਜੂਦ ਪੱਥਰ ਕਰੀਬ 7000 ਸਾਲ ਪੁਰਾਣਾ ਹੈ। ਸਾਇੰਸ ਚੈਨਲ ਨੇ ਸੋਮਵਾਰ ਨੂੰ ਇਕ ਵੀਡੀਓ ਟਵਿੱਟਰ 'ਤੇ ਪਾਇਆ। ਵੀਡੀਓ ਵਿਚ ਕੁਝ ਭੂ-ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਰਾਮਸੇਤੂ 'ਤੇ ਪਾਏ ਜਾਣ ਵਾਲੇ ਪੱਥਰ ਬਿਲਕੁਲ ਵੱਖ ਅਤੇ ਬੇਹੱਦ ਪ੍ਰਾਚੀਨ ਹਨ। 
ਭੂ-ਵਿਗਿਆਨੀ ਏਲਨ ਲੇਸਟਰ ਮੁਤਾਬਕ ਹਿੰਦੂ ਧਰਮ ਵਿਚ ਭਗਵਾਨ ਰਾਮ ਵਲੋਂ ਅਜਿਹੇ ਹੀ ਇਕ ਸੇਤੂ ਦੇ ਨਿਰਮਾਣ ਜਾ ਜ਼ਿਕਰ ਹੈ। ਇਸ ਦੀ ਖੋਜ ਕਰਨ 'ਤੇ ਪਤਾ ਚਲਿਆ ਕਿ ਬਲੁਈ ਧਰਤੀ 'ਤੇ ਮੌਜੂਦ ਇਹ ਪੱਥਰ ਕਿਤੋਂ ਹੋਰ ਤੋਂ ਲਿਆਂਦੇ ਗਏ ਹਨ। ਹਾਲਾਂਕਿ ਇਹ ਪੱਥਰ ਕਿਥੋਂ ਅਤੇ ਕਿਵੇਂ ਆਏ, ਇਹ ਅੱਜ ਵੀ ਇਕ ਰਹੱਸ ਹੈ। 

PunjabKesari
ਜਦੋਂ ਇਨ੍ਹਾਂ ਪੱਥਰਾਂ ਦੀ ਉਮਰ ਪਤਾ ਕੀਤੀ ਗਈ ਤਾਂ ਪਤਾ ਚਲਿਆ ਕਿ ਇਹ ਪੱਥਰ ਉਸ ਬੁਲਈ ਧਰਤੀ ਤੋਂ ਬਹੁਤ ਜ਼ਿਆਦਾ ਪੁਰਾਣੇ ਹਨ। ਇਹ ਪੱਥਰ ਕਰੀਬ 7000 ਸਾਲ ਪੁਰਾਣੇ ਹਨ, ਉਥੇ ਹੀ ਜਿਸ ਬਲੁਈ ਧਰਤੀ 'ਤੇ ਇਹ ਮੌਜੂਦ ਹਨ, ਉਹ ਕੇਵਲ 4000 ਸਾਲ ਪੁਰਾਣੀ ਹੈ। 
ਚੈਨਲ ਦਾ ਦਾਅਵਾ ਹੈ ਕਿ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਢਾਂਚਾ ਕੁਦਰਤੀ ਨਹੀਂ ਹੈ, ਸਗੋਂ ਇਨਸਾਨਾਂ ਵਲੋਂ ਬਣਾਇਆ ਗਿਆ ਹੈ। ਚੈਨਲ ਮੁਤਾਬਕ ਕਈ ਇਤਿਹਾਸਕਕਾਰ ਮੰਨਦੇ ਹਨ ਕਿ ਇਸ ਨੂੰ ਕਰੀਬ 5000 ਸਾਲ ਪਹਿਲਾਂ ਬਣਾਇਆ ਗਿਆ ਹੋਵੇਗਾ ਅਤੇ ਜੇਕਰ ਅਜਿਹਾ ਹੈ ਤਾਂ ਉਸ ਸਮੇਂ ਅਜਿਹਾ ਕਰਨਾ ਮਨੁੱਖੀ ਲਿਹਾਜ਼ ਤੋਂ ਬਹੁਤ ਵੱਡੀ ਗੱਲ ਹੈ।


Related News