ਨਿਤੀਸ਼ ਕੁਮਾਰ ਵੀ ਕੋਈ ਘੱਟ ਘਪਲੇਬਾਜ਼ ਨਹੀਂ

11/26/2017 10:00:09 AM

ਪਟਨਾ  — ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ  ਤੇਜਸਵੀ ਯਾਦਵ ਨੇ ਸੂਬੇ ਵਿਚ ਲਗਾਤਾਰ ਸਾਹਮਣੇ ਆ ਰਹੇ ਘਪਲਿਆਂ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਤਿੱਖਾ ਹਮਲਾ ਕਰਦਿਆਂ ਅੱਜ ਕਿਹਾ ਕਿ ਹੁਣ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਮੇਰਾ ਅਸਤੀਫਾ ਲੈਣਾ ਚਾਹੀਦਾ ਹੈ ਕਿਉਂਕਿ ਉਪ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਸੂਬੇ ਵਿਚ ਕੋਈ ਘਪਲਾ ਨਹੀਂ ਹੋਇਆ। ਤੇਜਸਵੀ ਨੇ ਟਵਿਟਰ ਰਾਹੀਂ ਇਹ ਹਮਲਾ ਕਰਦਿਆਂ ਕਿਹਾ ਕਿ ਹੁਣ ਨਿਤੀਸ਼ ਸਰਕਾਰ 'ਚ 600 ਕਰੋੜ ਰੁਪਏ ਦਾ ਝੋਨਾ ਦਾ ਘਪਲਾ ਹੋਇਆ ਹੈ ਤਾਂ ਵਿਰੋਧੀ ਧਿਰ ਕੋਲੋਂ ਅਸਤੀਫਾ ਮੰਗਣਾ ਚਾਹੀਦਾ ਹੈ ਕਿਉਂਕਿ ਨਿਤੀਸ਼ ਕੁਮਾਰ ਵੀ ਕੋਈ ਘੱਟ ਘਪਲੇਬਾਜ਼ ਨਹੀਂ। 
ਵਿਰੋਧੀ ਧਿਰ ਦੇ ਆਗੂ ਨੇ ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਬਿਹਾਰ ਵਿਚ 24 ਘੰਟਿਆਂ ਦੌਰਾਨ 4 ਕਾਰੋਬਾਰੀਆਂ ਦੀ ਗੋਲੀ ਮਾਰਨ ਨਾਲ ਮੌਤ ਹੋ ਗਈ ਹੈ।


Related News