ਨਿਠਾਰੀ ਕਾਂਡ : 9ਵੇਂ ਮਾਮਲੇ ''ਚ ਪੰਧੇਰ ਅਤੇ ਸੁਰੇਂਦਰ ਕੋਲੀ ਦੋਸ਼ੀ ਕਰਾਰ

12/08/2017 9:36:11 AM

ਗਾਜ਼ੀਆਬਾਦ — ਸੀ. ਬੀ. ਆਈ. ਦੀ ਅਦਾਲਤ ਨੇ ਨੋਇਡਾ ਦੇ ਬਹੁ-ਚਰਚਿਤ ਨਿਠਾਰੀ ਕਾਂਡ ਦੇ 9ਵੇਂ ਮਾਮਲੇ 'ਚ ਕੋਠੀ 'ਚ ਕੰਮ ਕਰਨ ਵਾਲੇ ਨੌਕਰ ਸੁਰੇਂਦਰ ਕੋਲੀ ਅਤੇ ਮਾਲਕ ਮੋਨਿੰਦਰ ਪੰਧੇਰ ਨੂੰ ਅੱਜ ਦੋਸ਼ੀ ਕਰਾਰ ਦਿੱਤਾ।
ਅਦਾਲਤ ਇਨ੍ਹਾਂ ਨੂੰ ਕੱਲ ਸਜ਼ਾ ਸੁਣਾਏਗੀ। ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ 'ਚ ਦੋਸ਼ੀ ਨੌਕਰ ਸੁਰੇਂਦਰ ਕੋਲੀ ਇਕੱਲਾ ਅਜਿਹਾ ਵਿਅਕਤੀ ਹੈ ਜਿਸ ਨੂੰ ਸਭ ਤੋਂ ਵੱਧ ਵਾਰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਨੋਇਡਾ ਦੇ ਬਹੁ-ਚਰਚਿਤ ਨਿਠਾਰੀ ਕਾਂਡ 'ਚ ਸੀ. ਬੀ. ਆਈ. ਵਲੋਂ 16 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਪਹਿਲਾਂ 8 ਮਾਮਲਿਆਂ 'ਚ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਹ ਨੌਵਾਂ ਮਾਮਲਾ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਅੰਜਲੀ ਦਾ ਹੈ ਜਿਸਦੀ ਜਬਰ-ਜ਼ਨਾਹ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ।


Related News