ਐੱਨ.ਆਈ.ਏ. ਨੇ ਕੇਰਲ ਦੇ ਲਵ ਜਿਹਾਦ ਮਾਮਲੇ ''ਚ ਦਰਜ ਕੀਤੀ ਐੱਫ.ਆਈ.ਆਰ.

08/18/2017 11:37:35 PM

ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੇਰਲ 'ਚ ਇਕ ਹਿੰਦੂ ਮਹਿਲਾ ਦਾ ਧਰਮ ਪਰਿਵਰਤਨ ਕਰਨ ਅਤੇ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਸ਼ੁੱਕਰਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ। ਐੱਨ.ਆਈ.ਏ. ਨੇ ਬਿਆਨ ਜਾਰੀ ਕਰ ਦੱਸਿਆ ਕਿ ਸੁਪਰੀਮ ਕੋਰਟ ਦੇ 16 ਅਗਸਤ ਦੇ ਆਦੇਸ਼ ਦਾ ਪਾਲਨ ਕਰਦੇ ਹੋਏ ਕੇਰਲ ਦੇ ਮੱਲਪੁਰਮ ਜ਼ਿਲੇ ਪੇਰਿਨਥਲਮਾਨਾ ਥਾਣੇ 'ਚ ਦਰਜ ਐੱਫ.ਆਈ.ਆਰ. ਨੂੰ ਮੁੜ ਦਰਜ ਕੀਤਾ ਗਿਆ ਹੈ।
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਐੱਨ.ਆਈ.ਏ. ਨੂੰ ਕਿਹਾ ਸੀ ਕਿ ਹਿੰਦੂ ਮਹਿਲਾ ਦੇ ਧਰਮ ਪਰਿਵਰਤਨ ਅਤੇ ਮੁਸਲਿਮ ਨੌਜਵਾਨ ਨਾਲ ਵਿਆਹ ਮਾਮਲੇ ਦੀ ਜਾਂਚ ਕਰੇ ਕਿਉਂਕਿ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਇਹ ਕੋਈ ਵਖਰਾ ਮਾਮਲਾ ਨਹੀ ਹੈ ਸਗੋ ਕੇਰਲ 'ਚ ਇਹ 'ਸਿਲਸਿਲਾ' ਚੱਲ ਪਿਆ ਹੈ। ਅਦਾਲਤ ਨੇ ਐੱਨ.ਆਈ.ਏ. ਨੂੰ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਆਰਵੀ ਰਵਿੰਦਰਨ ਦੀ ਨਿਗਰਾਨੀ 'ਚ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇੰਟਰਨੈੱਟ ਗੈਮ 'ਬਲਿਊ ਵ੍ਹੇਹ' ਵਾਂਗ ਕਿਸੇ ਨੂੰ ਗੁੰਮਰਾਹ ਕਰ ਜੋਖਿਮ ਭਰਿਆ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।


Related News