ਨਿਊਜ਼ੀਲੈਂਡ ''ਚ ਵਡੋਦਰਾ ਦੇ ਨੌਜਵਾਨ ਦੀ ਸਮੁੰਦਰ ''ਚ ਡੁੱਬਣ ਕਾਰਨ ਮੌਤ

01/17/2018 5:11:11 PM

ਨਿਊਜ਼ੀਲੈਂਡ(ਬਿਊਰੋ)— 14 ਜਨਵਰੀ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਨੇਪੀਅਰ ਵਿਚ ਵਡੋਦਰਾ ਦਾ ਰਹਿਣ ਵਾਲਾ ਇਕ ਨਵ ਵਿਆਹੁਤਾ ਜੋੜਾ ਸਮੁੰਦਰ ਵਿਚ ਰੁੜ ਗਿਆ। ਜਿਸ ਤੋਂ ਬਾਅਦ ਹੈਲੀਕਾਪਟਰ ਦੀ ਮਦਦ ਨਾਲ ਜੋੜੇ ਨੂੰ ਰੈਸਕਿਊ ਕਰ ਕੇ ਬਾਹਰ ਕੱਢਿਆ ਗਿਆ। ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਪਤਨੀ ਨੂੰ ਬਚਾ ਲਿਆ ਗਿਆ। ਹੁਣ ਨੌਜਵਾਨ ਦੀ ਲਾਸ਼ ਵਡੋਦਰਾ ਲਿਆਈ ਜਾਵੇਗੀ। ਉਥੇ ਹੀ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਦਮੇ ਵਿਚ ਹੈ।
ਜ਼ਿਕਰਯੋਗ ਹੈ ਕਿ ਬੀਤੀ 4 ਦਸੰਬਰ 2017 ਨੂੰ ਹੇਮਿਨ ਦਾ ਵਿਆਹ ਵਡੋਦਰਾ ਦੀ ਰਹਿਣ ਵਾਲੀ ਉਸ ਦੀ ਪ੍ਰੇਮਿਕਾ ਤਨਵੀ ਭਾਵਸਾਰ ਨਾਲ ਹੋਇਆ ਸੀ। ਇਥੇ ਇਹ ਦੱਸਣਯੋਗ ਹੈ ਕਿ ਹੇਮਿਨ ਪਿਛਲੇ 5 ਸਾਲਾਂ ਤੋਂ ਨੇਪੀਅਰ (ਨਿਊਜ਼ੀਲੈਂਡ ਦੇ ਸ਼ਹਿਰ) ਵਿਚ ਰਹਿ ਰਿਹਾ ਸੀ। ਵਿਆਹ ਤੋਂ ਬਾਅਦ ਇਹ ਜੋੜਾ 30 ਦਸੰਬਰ ਨੂੰ ਹਨੀਮੂਨ ਲਈ ਸਿੰਗਾਪੁਰ ਚਲਾ ਗਿਆ ਅਤੇ ਬਾਅਦ ਵਿਚ ਵਾਪਸ ਨਿਊਜ਼ੀਲੈਂਡ ਪਰਤ ਆਇਆ। ਨਿਊਜ਼ੀਲੈਂਡ ਵਾਪਸ ਪਰਤਨ ਤੋਂ ਬਾਅਦ 14 ਜਨਵਰੀ ਨੂੰ ਇਹ ਨਵ-ਵਿਆਹੁਤਾ ਜੋੜਾ ਉਥੋਂ ਦੇ ਇਕ ਸਮੁੰਦਰ ਦੀ ਸੈਰ ਕਰਨ ਗਿਆ ਸੀ, ਜਿੱਥੇ ਸਮੁੰਦਰ ਦੀਆਂ ਵਿਚ ਇਹ ਦੋਵੇਂ ਡੁੱਬ ਗਏ। ਇਸ ਹਾਦਸੇ ਤੋਂ ਬਾਅਦ ਰੈਸਕਿਊ ਟੀਮ ਨੇ ਤਨਵੀ ਨੂੰ ਤਾਂ ਬਚਾ ਲਿਆ ਪਰ ਹੇਮਿਨ ਨੂੰ ਨਹੀਂ ਬਚਾਇਆ ਜਾ ਸਕਿਆ। ਹੁਣ ਹੇਮਿਨ ਦੀ ਲਾਸ਼ ਨੂੰ ਵਡੋਦਰਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


Related News