ਪਾਕਿਸਤਾਨ ਦੀਆਂ ਹਰਕਤਾਂ ਤੋਂ ਨੌਸ਼ਹਰਾ ਦੇ ਲੋਕਾਂ ਦਾ ਈਦ ਦਾ ਤਿਉਹਾਰ ਪਿਆ ਫਿੱਕਾ

06/26/2017 5:56:44 PM

ਸ਼੍ਰੀਨਗਰ—ਪੂਰੇ ਦੇਸ਼ 'ਚ ਜਿੱਥੇ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਉੱਥੇ ਰਾਜੌਰੀ ਜ਼ਿਲੇ ਦੇ ਨੌਸ਼ਹਰਾ ਇਲਾਕੇ 'ਚ ਸਰਹੱਦ 'ਤੇ ਗੋਲੀਬਾਰੀ ਦੇ ਡਰ ਨਾਲ ਈਦ ਦਾ ਤਿਉਹਾਰ ਫਿੱਕਾ ਪੈ ਗਿਆ। ਕੈਂਪਾਂ 'ਚ ਰਹਿ ਰਹੇ ਮੁਸਲਿਮ ਪਰਿਵਾਰਾਂ ਨੂੰ ਸਰਹੱਦ 'ਤੇ ਗੋਲੀਬਾਰੀ ਦੇ ਚਲਦੇ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਘਰ-ਬਾਹਰ ਛੱਡ ਕੇ ਰਾਹਤ ਕੈਂਪਾਂ 'ਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਨੇ ਰਮਜਾਨ ਦੌਰਾਨ ਰੋਜ਼ੇ ਤਾਂ ਰੱਖ ਲਏ, ਪਰ ਈਦ ਦੀਆਂ ਖੁਸ਼ੀਆਂ ਵੀ ਉਨ੍ਹਾਂ ਦੇ ਚਿਹਰੇ ਦੇ ਰੰਗ ਨੂੰ ਨਹੀਂ ਬਦਲ ਸਕੀਆਂ।
ਸਰਹੱਦ 'ਤੇ ਗੋਲੀਬਾਰੀ ਦੇ ਬਾਅਦ ਤੋਂ ਰਾਹਤ ਕੈਂਪਾਂ 'ਚ ਰਹਿ ਰਹੇ ਇਨ੍ਹਾਂ ਪਰਿਵਾਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਦੋ ਸਮੇਂ ਦੀ ਰੋਟੀ ਲਈ ਦੂਜਿਆਂ 'ਤੇ ਨਿਰਭਰ ਹਾਂ, ਇਸ ਸਮੇਂ 'ਚ ਈਦ ਦਾ ਤਿਉਹਾਰ ਸਾਡੇ ਲਈ ਕੋਈ ਮਤਲਬ ਨਹੀਂ ਹੈ। ਉਨ੍ਹਾਂ ਦੇ ਚਿਹਰੇ ਅਤੇ ਅੱਖਾਂ ਤੋਂ ਨਜ਼ਰ ਆ ਰਹੀ ਬੇਬਸੀ ਉਨ੍ਹਾਂ ਦੇ ਦਿਲ ਦਾ ਦਰਦ ਬਿਆਨ ਕਰ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਰਾਹਤ ਕੈਂਪਾਂ 'ਚ ਰਹਿਣ ਵਾਲੇ ਲੋਕਾਂ ਦੇ ਲਈ ਈਦ ਦਾ ਤਿਉਹਾਰ ਮਨਾਉਣ ਲਈ ਡਾਕ ਬੰਗਲਾ ਨੌਸ਼ਹਰਾ 'ਚ ਪ੍ਰਬੰਧ ਕੀਤੇ ਹਨ, ਪਰ ਲੋਕਾਂ 'ਚ ਉਹ ਖੁਸ਼ੀ ਨਜ਼ਰ ਨਹੀਂ ਆ ਰਹੀ ਹੈ ਜੋ ਇਕ ਤਿਉਹਾਰ ਦੀ ਹੁੰਦੀ ਹੈ।


Related News