ਰਾਸ਼ਟਰੀ ਸਕੱਤਰ ਪੁੱਜੇ ਨੈਨੀਤਾਲ, 2019 ਦੀਆਂ ਚੋਣਾਂ ਜਿੱਤਣ ਦਾ ਕੀਤਾ ਦਾਅਵਾ

10/05/2017 3:43:29 PM

ਨੈਨੀਤਾਲ— ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤੀਰਥ ਸਿੰਘ ਰਾਵਤ ਨੈਨੀਤਾਲ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਨੈਨੀਤਾਲ ਭਾਜਪਾ ਦਫਤਰ 'ਚ 2019 ਦੇ ਚੋਣਾਂ 'ਤੇ ਚਰਚਾ ਕਰਦੇ ਹੋਏ ਪਾਰਟੀ ਵਰਕਰਾਂ ਨਾਲ ਬੈਠਕ ਕੀਤੀ। 
ਨੈਨੀਤਾਲ ਪੁੱਜੇ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਦੇਸ਼ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਵਿਕਾਸ ਦੀ ਰਾਹ 'ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2014 ਦੀਆਂ ਚੋਣਾਂ ਨੂੰ ਭਾਜਪਾ ਨੇ 55 ਫੀਸਦੀ ਤੋਂ ਜ਼ਿਆਦਾ ਵੋਟਾਂ ਦੇ ਅੰਤਰ ਨਾਲ ਜਿੱਤਿਆ ਸੀ ਅਤੇ 2019 ਦੀਆਂ ਚੋਣਾਂ ਨੂੰ ਵੀ ਜਿੱਤ ਕੇ ਸੱਤਾ ਹਾਸਲ ਕਰੇਗੀ। 
ਲਗਾਤਾਰ ਵਧਦੇ ਅੱਤਵਾਦ 'ਤੇ ਚਿੰਤਾ ਵਿਅਕਤ ਕਰਦੇ ਹੋਏ ਰਾਸ਼ਟਰੀ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਅੱਤਵਾਦ ਨੂੰ ਜੜ ਤੋਂ ਖਤਮ ਕਰਨ ਲਈ ਵਚਨਬੱਧ ਹੈ। ਭਾਜਪਾ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਜਲਦੀ ਹੀ ਦੇਸ਼ ਅੱਤਵਾਦ ਮੁਕਤ ਹੋ ਜਾਵੇਗਾ। ਭਾਜਪਾ ਹਮੇਸ਼ਾ ਦੇਸ਼ ਦੇ ਵਿਕਾਸ ਲਈ ਅੱਗੇ ਰਹੀ ਹੈ।


Related News