ਨੈਸ਼ਨਲ ਕਾਨਫਰੰਸ ਦਾ ਵੱਡਾ ਬਿਆਨ : ਪਾਕਿਸਤਾਨ ''ਚ ਹਨ ਅੱਤਵਾਦੀ ਕੈਂਪ

04/28/2017 9:25:32 AM

ਸ਼੍ਰੀਨਗਰ— ਪਾਕਿਸਤਾਨ ਨਾਲ ਵਾਰਤਾ ਦੀ ਪੈਰਵੀ ਕਰਨ ਵਾਲੀ ਜੰਮੂ-ਕਸ਼ਮੀਰ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪਾਕਿ ''ਚ ਅੱਤਵਾਦੀ ਡੇਰੇ (ਕੈਂਪ) ਹਨ। ਨੈਕਾਂ ਦੇ ਸੀਨੀਅਰ ਨੇਤਾ ਮੁਸਤਫਾ ਕਮਾਲ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ''ਚ ਅੱਤਵਾਦੀਆਂ ਦੇ ਕੈਂਪ ਹਨ। ਕੂਪਵਾੜਾ ''ਚ ਅੱਤਵਾਦੀਆਂ ਵਲੋਂ ਫੌਜੀ ਕੈਂਪ ''ਤੇ ਕੀਤੇ ਗਏ ਹਮਲੇ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਨੈਕਾਂ ਨੇਤਾ ਨੇ ਇਹ ਬਿਆਨ ਦਿੱਤਾ ਹੈ। ਹਮਲੇ ''ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਿਸ ''ਚ ਇਕ ਕਪਤਾਨ ਅਤੇ ਇਕ ਜੇ.ਸੀ.ਓ. ਵੀ ਸ਼ਾਮਲ ਹਨ।
ਨੈਸ਼ਨਲ ਕਾਨਫਰੰਸ (ਨੈਕਾਂ) ਨੇਤਾ ਨੇ ਕਿਹਾ, ਹਾਂ ਇਹ ਗੱਲ ਸੱਚ ਹੈ ਕਿ ਪਾਕਿਸਤਾਨ ''ਚ ਅੱਤਵਾਦੀ ਕੈਂਪ ਹਨ ਅਤੇ ਉੱਥੋਂ ਕਸ਼ਮੀਰ ਲਈ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। 27 ਸਾਲ ਹੋ ਗਏ ਹਨ, ਜਦੋਂ ਪਹਿਲੀ ਵਾਰ ਅੱਤਵਾਦ ਨੇ ਘਾਟੀ ''ਚ ਦਸਤਕ ਦਿੱਤੀ ਸੀ। ਉਨ੍ਹਾਂ ਨੇ ਅੱਤਵਾਦੀ ਹਮਲਿਆਂ ਲਈ ਭਾਰਤ ਨੂੰ ਵੀ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਭਾਰਤ ਵੀ ਉਂਨਾ ਹੀ ਜਿੰਮੇਵਾਰ ਹੈ, ਕਿਉਂਕਿ ਉਹ ਕਸ਼ਮੀਰ ਮੁੱਦਾ ਹੱਲ ਨਹੀਂ ਕਰ ਰਿਹਾ।
ਵੱਖਵਾਦੀ ਨੇਤਾ ਆਸੀਆ ਅੰਦ੍ਰਾਬੀ ਦੀ ਗ੍ਰਿਫਤਾਰੀ ''ਤੇ ਕਮਾਲ ਨੇ ਕਿਹਾ, ''ਅੰਦ੍ਰਾਬੀ ਦੇ ਗ੍ਰਿਫਤਾਰੀ ਨਾਲ ਕੋਈ ਅਸਮਾਨ ਹੇਠਾਂ ਨਹੀਂ ਡਿੱਗ ਜਾਵੇਗਾ। ਅੰਦ੍ਰਾਬੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਾਮ ਬਾਗ ਦੇ ਮਹਿਲਾ ਪੁਲਸ ਸਟੇਸ਼ਨ ''ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਵਿਰੁੱਧ ਦਰਜ ਮਾਮਲਿਆਂ ਦੀ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ ਹੈ।


Related News