ਘਰ ਦੀ ਸਫ਼ਾਈ ਦੌਰਾਨ ਮਿਲਿਆ ਸਿੱਕਾ, ਜੋ ਬਣਾ ਦੇਵੇਗਾ ਕਰੋੜਪਤੀ

08/18/2017 8:32:11 AM

ਡਬਵਾਲੀ (ਸਿਰਸਾ)— ਸਫ਼ਾਈ ਕਰਦੇ ਸਮੇਂ ਘਰੋਂ ਹਮੇਸ਼ਾ ਫਾਲਤੂ ਸਾਮਾਨ ਮਿਲਦਾ ਹੈ। ਕਦੇ ਇਹ ਸੋਚਿਆ ਹੈ ਕਿ ਉਸੇ ਫਾਲਤੂ ਸਾਮਾਨ ਨਾਲ ਅਸੀਂ ਕਰੋੜਪਤੀ ਵੀ ਬਣ ਸਕਦੇ ਹਾਂ, ਨਹੀਂ ਨਾ। ਅਜਿਹਾ ਕੁਝ ਸਿਰਸਾ 'ਚ ਰਹਿਣ ਵਾਲੇ ਇਕ ਦੁਕਾਨਦਾਰ ਨਾਲ ਹੋਇਆ। ਦਰਅਸਲ ਹੋਇਆ ਇਹ ਕਿ ਘਰ 'ਚ ਅਚਾਨਕ ਸਫ਼ਾਈ ਦੌਰਾਨ ਉਸ ਨੂੰ ਆਪਮੇ ਨਾਨੇ ਦਾ ਦਿੱਤਾ ਹੋਇਆ ਇਕ ਸਿੱਕਾ ਮਿਲਿਆ। ਉਸ ਸਿੱਕੇ ਨੂੰ ਸਾਫ਼ ਕੀਤਾ ਤਾਂ ਉਸ 'ਤੇ ਉਰਦੂ 'ਚ ਕੁਝ ਲਿਖਿਆ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਲ 1450 ਦਾ ਇਸਲਾਮਿਕ ਸਿੱਕ ਾਹੈ, ਜਿਸ 'ਤੇ ਇਕ ਵਿਅਕਤੀ ਨੇ ਡੇਢ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਦੁਕਾਨਦਾਰ ਦਾ ਨਾਂ ਗੌਰੀ ਸ਼ੰਕਰ ਹੈ ਅਤੇ ਉਹ ਸੀਟ ਕਵਰ ਬਣਾਉਣ ਦਾ ਕੰਮ ਕਰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਘਰ ਦੀ ਹਾਲਤ ਮੰਦੀ ਹੋਣ ਕਾਰਨ ਇੰਨੀਂ ਦਿਨੀਂ ਉਹ ਘਰ ਦਾ ਪੁਰਾਣਾ ਸਾਮਾਨ ਵੇਚ ਕੇ ਪੇਟ ਪਾਲ ਰਿਹਾ ਹੈ। ਐਤਵਾਰ ਨੂੰ ਜਦੋਂ ਉਹ ਘਰ 'ਚ ਪੁਰਾਣਾ ਸਾਮਾਨ ਲੱਭ ਰਿਹਾ ਸੀ ਤਾਂ ਪੁਰਾਣੇ ਸੰਦੂਕ 'ਚੋਂ ਇਕ ਪੁਰਾਣਾ ਸਿੱਕਾ ਮਿਲਿਆ। ਸਿੱਕੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਤਾਂ ਉਸ 'ਤੇ ਉਰਦੂ ਭਾਸ਼ਾ 'ਚ ਕੁਝ ਲਿਖਿਆ ਸੀ। ਇਸ ਤੋਂ ਬਾਅਦ ਉਹ ਨਰਸਿੰਘ ਕਾਲੋਨੀ ਸਥਿਤ ਮਸਜਿਦ 'ਚ ਪੁੱਜਿਆ ਅਤੇ ਮੌਲਵੀ ਨੂੰ ਸਿੱਕਾ ਦਿਖਾਇਆ, ਜਿਸ ਨੂੰ ਦੇਖ ਉਹ ਵੀ ਹੈਰਾਨ ਰਹਿ ਗਏ। 
ਉਨ੍ਹਾਂ ਨੇ ਦੱਸਿਆ ਕਿ ਇਸਲਾਮਿਕ ਕੈਲੰਡਰ ਅਨੁਸਾਰ ਇਹ ਸਿੱਕਾ ਸਾਲ 1450 ਦੇ ਸਮੇਂ ਦਾ ਹੈ ਅਤੇ ਇਸ 'ਤੇ ਮਦੀਨਾ ਸ਼ਹਿਰ ਲਿਖਿਆ ਹੋਇਆ ਹੈ। ਉਸ ਨੇ ਕਿਹਾ ਕਿ ਕਰੀਬ 567 ਸਾਲ ਪੁਰਾਣੇ ਸਿੱਕੇ ਦੀ ਫੋਟੋ ਆਪਣੇ ਦੋਸਤਾਂ ਰਾਹੀਂ ਦੁਬਈ ਤੱਕ ਪਹੁੰਚਾਈ ਤਾਂ ਉੱਥੋਂ ਦੇ ਇਕ ਵਿਅਕਤੀ ਨੇ ਇਸ ਨੂੰ ਖਰੀਦਣ ਲਈ ਡੇਢ ਕਰੋੜ ਰੁਪਏ ਦੀ ਕੀਮਤ ਲਾਈ ਪਰ ਜਦੋਂ ਗੌਰੀ ਸ਼ੰਕਰ ਨੇ ਆਨਲਾਈਨ ਸ਼ਾਪਿੰਗ ਵੈੱਬਸਾਈਟ 'ਤੇ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਸਿੱਕੇ ਦਾ ਬੇਸ ਪ੍ਰਾਈਜ਼ (ਕੀਮਤ) 3 ਕਰੋੜ ਰੁਪਏ ਹੈ। ਸਿੱਕੇ ਦੀ ਕੀਮਤ ਦਾ ਪਤਾ ਲੱਗਣ ਤੋਂ ਬਾਅਦ ਦੁਕਾਨਦਾਰ ਨੇ ਉਸ ਨੂੰ ਬੈਂਕ ਦੇ ਲਾਕਰ 'ਚ ਰੱਖ ਦਿੱਤਾ ਹੈ। ਬੰਗਲਾਦੇਸ਼ 'ਚ 2 ਅਤੇ ਪਾਕਿਸਤਾਨ 'ਚ ਇਕ ਸਿੱਕੇ ਦੀ ਬੋਲੀ ਲਾਈ ਗਈ ਹੈ। ਉਹ ਸਿੱਕੇ ਨੂੰ ਸਾਢੇ 3 ਕਰੋੜ ਰੁਪਏ 'ਚ ਵੇਚ ਦੇਵੇਗਾ।


Related News