ਨਾਇਡੂ ਦੀ ਪਾਕਿਸਤਾਨ ਨੂੰ ਚੇਤਾਵਨੀ-1971 ਦਾ ਯੁੱਧ ਯਾਦ ਰੱਖੋ

07/23/2017 2:29:16 PM

ਨਵੀਂ ਦਿੱਲੀ— ਐਨ.ਡੀ.ਏ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੈਂਕੇਯਾ ਨਾਇਡੂ ਨੇ ਅੱਤਵਾਦ ਨੂੰ ਉਤਸ਼ਾਹ ਦੇਣ ਨੂੰ ਲੈ ਕੇ ਪਾਕਿਸਤਾਨ ਨੂੰ ਸਖ਼ਤ ਲਹਿਜੇ ਨਾਲ ਚੇਤਾਵਨੀ ਦਿੱਤੀ ਹੈ। ਨਾਇਡੂ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ ਅਤੇ ਇਸ ਦਾ ਕੋਈ ਧਰਮ ਨਹੀਂ ਹੁੰਦਾ। ਸਾਡੇ ਗੁਆਂਢੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਅੱਤਵਾਦ ਨੂੰ ਉਤਸ਼ਾਹ ਦੇਣ ਨਾਲ ਕੋਈ ਮਦਦ ਨਹੀਂ ਮਿਲਣ ਵਾਲੀ ਹੈ, ਨਾ ਤਾਂ ਇਹ ਕਿਸੇ ਸਮੱਸਿਆ ਦਾ ਸਮਾਧਾਨ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਲ 1971 'ਚ ਲੜਾਈ 'ਚ ਕੀ ਹੋਇਆ ਸੀ। ਨਾਇਡੂ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਅੱਤਵਾਦ ਪਾਕਿਸਤਾਨ ਦੀ ਨੀਤੀ ਬਣ ਗਿਆ ਹੈ। 
ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਆਂਢੀਆਂ ਨਾਲ ਮਤਭੇਦ ਸਵੀਕਾਰ ਹੈ ਪਰ ਅਲਗਾਵ ਨੂੰ ਸਵੀਕਾਰ ਨਹੀਂ ਕਰਾਂਗੇ। ਸਾਲ 1971 'ਚ ਪਾਕਿਸਤਾਨ ਨੇ ਯੁੱਧ ਦੌਰਾਨ ਮੈਦਾਨ 'ਚ ਭਾਰਤ ਦੇ ਹੱਥੋਂ ਮੂੰਹ ਦੀ ਖਾਧੀ ਸੀ। ਇਸੀ ਯੁੱਧ ਦਾ ਨਤੀਜਾ ਹੈ ਕਿ ਪਹਿਲੇ ਪਾਕਿਸਤਾਨ ਦਾ ਬੰਗਲਾਦੇਸ਼ ਦੇ ਰੂਪ 'ਚ ਵਿਸਥਾਰ ਹੋਇਆ ਹੈ। ਪਾਕਿਸਤਾਨੀ ਸੈਨਾ ਦੇ ਇਕ ਲੱਖ ਤੋਂ ਜ਼ਿਆਦਾ ਸੈਨਿਕਾਂ ਨੇ ਭਾਰਤ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ।


Related News