ਭਾਜਪਾ ਦੇ 80 ਫੀਸਦੀ ਤੋਂ ਵੱਧ ਲੋਕ ਚਾਹੁੰਦੇ ਸਨ ਕਿ ਅਡਵਾਨੀ ਬਣਨ ਰਾਸ਼ਟਰਪਤੀ : ਸ਼ਤਰੂਘਨ

10/15/2017 2:28:09 PM

ਨਵੀਂ ਦਿੱਲੀ - ਭਾਜਪਾ ਦੇ ਐੱਮ. ਪੀ. ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਮੁੜ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨੋਟਬੰਦੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਸਹਿਣੀਆਂ ਪਈਆਂ। 
ਹੁਣ ਜੀ. ਐੱਸ. ਟੀ. ਲਾਗੂ ਹੋਣ ਪਿੱਛੋਂ ਬਿਹਾਰ ਦੇ ਲੋਕ ਕਹਿਣ ਲੱਗ ਪਏ ਹਨ ਕਿ ਮੋਦੀ ਸਰਕਾਰ ਦੇ ਦਿਨ ਗਿਣੇ-ਚੁਣੇ ਹੀ ਰਹਿ ਗਏ ਹਨ। 
ਇਸ ਸਾਲ ਦੇ ਸ਼ੁਰੂ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਭਾਜਪਾ ਦੇ ਤਜਰਬੇਕਾਰ ਨੇਤਾ ਐੱਲ. ਕੇ. ਅਡਵਾਨੀ ਲਈ ਸਖਤ ਮਿਹਨਤ ਕਰਨ ਵਾਲੇ ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਿਚ ਇਸ ਮੁੱਦੇ 'ਤੇ ਵੱਡੀ ਗਿਣਤੀ ਵਿਚ ਲੋਕਾਂ ਨਾਲ ਗੱਲਬਾਤ ਕੀਤੀ ਸੀ। ਪਾਰਟੀ ਦੇ 80 ਫੀਸਦੀ ਤੋਂ ਵੱਧ ਲੋਕ ਚਾਹੁੰਦੇ ਸਨ ਕਿ ਅਡਵਾਨੀ ਰਾਸ਼ਟਰਪਤੀ ਬਣਨ। ਉਨ੍ਹਾਂ ਅਡਵਾਨੀ ਨੂੰ ਆਪਣਾ ਦੋਸਤ, ਦਾਰਸ਼ਨਿਕ, ਮਾਰਗ ਦਰਸ਼ਕ, ਗੁਰੂ ਅਤੇ ਆਪਣਾ ਆਖਰੀ ਨੇਤਾ ਦੱਸਿਆ। ਭਾਜਪਾ ਵਲੋਂ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਤੋਂ ਕੁਝ ਹਫਤੇ ਪਹਿਲਾਂ ਸ਼ਤਰੂਘਨ ਨੇ ਟਵਿਟਰ 'ਤੇ ਅਡਵਾਨੀ ਦੇ ਹੱਕ ਵਿਚ ਇਕ ਮੁਹਿੰਮ ਚਲਾਈ ਸੀ।


Related News