ਸ਼ਹਿਰੀ ਇਲਾਕਿਆਂ ''ਚ 1 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਕੋਲ ਨਹੀਂ ਬਾਥਰੂਮ

Monday, April 17, 2017 4:23 AM
ਸ਼ਹਿਰੀ ਇਲਾਕਿਆਂ ''ਚ 1 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਕੋਲ ਨਹੀਂ ਬਾਥਰੂਮ

ਨਵੀਂ ਦਿੱਲੀ — ਆਵਾਸ ਅਤੇ ਸ਼ਹਿਰੀ ਗਰੀਬੀ ਖਾਤਮਾ (ਐੱਚ. ਯੂ. ਪੀ. ਏ.) ਮੰਤਰਾਲਾ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ''ਚ 1 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਕੋਲ ਬਾਥਰੂਮ ਨਹੀਂ ਹੈ। ਕੇਂਦਰ ਸਰਕਾਰ ਨੇ ''ਫਲੈਗਸ਼ਿਪ'' ਪ੍ਰੋਗਰਾਮ ਸਵੱਛ ਭਾਰਤ ਮਿਸ਼ਨ ਦੇ ਤਹਿਤ ਸਰਕਾਰ ਦਾ ਟੀਚਾ 2019 ਤਕ ਭਾਰਤ ਨੂੰ ਖੁੱਲ੍ਹੇ ''ਚ ਜੰਗਲ-ਪਾਣੀ ਤੋਂ ਮੁਕਤ ਬਣਾਉਣਾ ਹੈ। ਇਸ ਪ੍ਰੋਗਰਾਮ ਦੇ ਤਹਿਤ ਹੁਣ ਤਕ 31.14 ਲੱਖ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਜਦਕਿ ਸਰਕਾਰ ਦੀ ਮਦਦ ਨਾਲ 1.15 ਲੱਖ ਭਾਈਚਾਰਕ ਅਤੇ ਜਨਤਕ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਸ਼ਹਿਰੀ ਇਲਾਕੇ ''ਚ ਰਹਿ ਰਹੇ ਪਰਿਵਾਰਾਂ ਦੀ ਗਿਣਤੀ ਕਰੀਬ 7.8 ਕਰੋੜ ਹੈ। ਅੰਕੜਿਆਂ ਅਨੁਸਾਰ 74.64 ਲੱਖ ਮਕਾਨਾਂ ''ਚ ਬਿਨਾਂ ਛੱਤ ਵਾਲੇ ਅਹਾਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 18 ਫੀਸਦੀ ਜਾਂ 1.42 ਕਰੋੜ ਪਰਿਵਾਰਾਂ ਦੇ ਮਕਾਨਾਂ ''ਚ ਵੱਖਰੀ ਰਸੋਈ ਘਰ ਦੀ ਸਹੂਲਤ ਨਹੀਂ ਹੈ। ਇਸ ''ਚ ਸੰਕੇਤ ਦਿੱਤਾ ਗਿਆ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਮੈਂਬਰ ਪ੍ਰਦੂਸ਼ਣ ਦੇ ਸੰਪਰਕ ''ਚ ਆਉਂਦੇ ਹਨ ਜਿਸ ਨਾਲ ਇਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਪਰਿਵਾਰਾਂ ਕੋਲ ਰਸੋਈਘਰ, ਪਖਾਨੇ ਜਾਂ ਬਾਥਰੂਮ ਵਰਗੀਆਂ ਸਹੂਲਤਾਂ ਦੀ ਘਾਟ ਹੈ ਉਨ੍ਹਾਂ ਨੂੰ ਇਨ੍ਹਾਂ ਦੇ ਨਿਰਮਾਣ ਲਈ 1.5 ਲੱਖ ਰੁਪਏ ਤਕ ਦੀ ਕੇਂਦਰੀ ਸਹਾਇਤਾ ਦਿੱਤੀ ਜਾ ਸਕਦੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!