ਟਰੰਪ ਨੂੰ ਮੋਦੀ ਦਾ ਸੱਦਾ, ਇਵਾਂਕਾ ਵੀ ਆਵੇਗੀ ਭਾਰਤ!

06/27/2017 10:50:35 AM

ਵਾਸ਼ਿੰਗਟਨ— ਅਮਰੀਕਾ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ ਹੈ । ਉੱਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀ.ਐੱਮ ਮੋਦੀ ਦੇ ਭਾਰਤ ਆਉਣ ਦੇ ਸੱਦੇ ਨੂੰ ਸਵੀਕਾਰ ਵੀ ਕਰ ਲਿਆ ਹੈ। ਹਾਲਾਂਕਿ ਉਹ ਭਾਰਤ ਕਦੋਂ ਆਉਣਗੇ ਅਜੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਪੀ. ਐੱਮ. ਮੋਦੀ ਨੇ ਇਸ ਦੌਰਾਨ ਇਵਾਂਕਾ ਟਰੰਪ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਹੈ।

PunjabKesari
ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ 'ਚ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਵ੍ਹਾਈਟ ਹਾਊਸ ਵਿੱਚ ਅੰਦਰ ਜਾਣ ਤੋਂ ਪਹਿਲਾਂ ਉਹ ਇਕ-ਦੂਜੇ ਨਾਲ ਗੱਲਾਂ ਕਰਦੇ ਹੋਏ ਅਤੇ ਹਾਲ-ਚਾਲ ਪੁੱਛਦੇ ਹੋਏ ਦਿਖਾਈ ਦਿੱਤੇ। ਮੋਦੀ ਨਾਲ ਆਪਣੀ ਗੱਲ ਬਾਤ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਅਜਿਹੇ ਮਹਾਨ ਪ੍ਰਧਾਨ ਮੰਤਰੀ ਦਾ ਸਵਾਗਤ ਕਰਣਾ ਸਨਮਾਨ ਦੀ ਗੱਲ ਹੈ ।   

PunjabKesari
ਰਾਸ਼ਟਰਪਤੀ ਟਰੰਪ ਨੂੰ ਸੱਦਾ ਦਿੰਦੇ ਹੋਏ ਪੀ.ਐੱਮ ਮੋਦੀ ਨੇ ਕਿਹਾ,''ਮੈਂ ਰਾਸ਼ਟਰਪਤੀ ਟਰੰਪ ਨੂੰ ਪਰਿਵਾਰ ਸਹਿਤ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ । ਮੈਂ ਤੁਹਾਡੇ ਲਈ ਸਵਾਗਤ ਦੀ ਉਡੀਕ ਕਰ ਰਿਹਾ ਹਾਂ।'' ਇਸ ਦੇ ਨਾਲ ਹੀ ਪੀ.ਐੱਮ ਮੋਦੀ  ਨੇ ਰਾਸ਼ਟਰਪਤੀ ਟਰੰਪ ਦੀ ਧੀ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ, ''ਮੈਂ ਇੰਵਾਕਾ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਹੈ । ਉਨ੍ਹਾਂ ਨੇ ਮੇਰਾ ਸੱਦਾ ਸਵੀਕਾਰ ਕਰ ਲਿਆ ਹੈ ।'' ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਵੱਲੋਂ ਸਵਾਗਤ ਕਰਨ ਦਾ ਧੰਨਵਾਦ ਦਿੱਤਾ । ਤਕਰੀਬ 5.20 'ਤੇ ਪੀ.ਐੱਮ ਮੋਦੀ  ਵ੍ਹਾਈਟ ਹਾਊਸ ਲਈ ਰਵਾਨਾ ਹੋਏ ।  

ਮੋਦੀ-ਟਰੰਪ ਦੇ ਗਲੇ ਲੱਗਣ ਵਾਲੀ ਵੀਡੀਓ ਹੋਈ ਵਾਇਰਲ


ਮੋਦੀ ਨੇ ਟਰੰਪ ਨੂੰ ਲਿੰਕਨ ਵਾਲਾ ਮੂਲ ਸਮਾਰਕ ਡਾਕ ਟਿਕਟ ਤੋਹਫੇ ਵਿੱਚ ਦਿੱਤਾ । ਸਾਂਝੇ ਬਿਆਨ ਲਈ ਆਉਣ ਤੋਂ ਲੈ ਕੇ ਵਾਪਸ ਜਾਣ ਤਕ ਪੀ.ਐੱਮ ਮੋਦੀ ਦੋ ਵਾਰ ਟਰੰਪ ਨਾਲ ਗਲੇ ਮਿਲੇ । ਪੀ.ਐੱਮ ਮੋਦੀ ਨੂੰ ਦਿੱਤੀ ਗਈ ਵਿਦਾਈ ਮੌਕੇ ਟਰੰਪ ਨੇ ਉਨ੍ਹਾਂ ਨੂੰ ਹੱਥ ਹਿਲਾ ਕੇ ਬਾਏ ਕੀਤਾ । ਟਰੰਪ ਨਾਲ ਗਲੇ ਮਿਲ ਕੇ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨਾਲ ਹੱਥ ਮਿਲਾ ਕੇ  ਮੋਦੀ ਆਪਣੀ ਕਾਰ 'ਚ ਬੈਠ ਗਏ।


Related News