ਮੋਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਲਿਖੀ ਚਿੱਠੀ, ਟਾਇਲਟ ਨੂੰ ਹੁਣ ਕਿਹਾ ਜਾਵੇ ''ਇੱਜ਼ਤ ਘਰ''

10/18/2017 5:48:56 PM

ਨਵੀਂ ਦਿੱਲੀ— ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਸਵੱਛ ਭਾਰਤ ਮੁਹਿੰਮ ਨੂੰ ਹੋਰ ਉਤਸ਼ਾਹ ਦੇਣ ਲਈ ਹੁਣ ਨਵੀਂ ਪਹਿਲ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਟਾਇਲਟ ਦਾ ਨਾਂ ਬਦਲ ਕੇ 'ਇੱਜ਼ਤ ਘਰ' ਰੱਖ ਸਕਦੀ ਹੈ। ਇਸ ਲਈ ਕੇਂਦਰ ਵੱਲੋਂ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਚਿੱਠੀ ਵੀ ਭੇਜ ਦਿੱਤੀ ਗਈ ਹੈ। 16 ਅਕਤੂਬਰ ਨੂੰ ਕੇਂਦਰ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਕਿ ਟਾਇਲਟਾਂ ਨੂੰ 'ਇੱਜ਼ਤ ਘਰ' ਕਿਹਾ ਜਾਵੇ। ਪੱਤਰ 'ਚ ਭਾਸ਼ਾਈ ਵਿਭਿੰਨਤਾ ਵਾਲੇ ਖੇਤਰਾਂ 'ਚ ਇਸੇ ਦੇ ਬਰਾਬਰ ਸਨਮਾਨਤ ਨਾਂ ਰੱਖਣ ਦਾ ਸੁਝਾਅ ਵੀ ਦਿੱਤਾ ਗਿਆ ਹੈ।
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਮਹੀਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੌਰੇ ਦੌਰਾਨ ਇਕ ਨਵੇਂ ਟਾਇਲਟ ਦਾ ਉਦਘਾਟਨ ਕੀਤਾ ਸੀ। ਉਦੋਂ ਟਾਇਲਟ ਦਾ ਨਾਂ 'ਇੱਜ਼ਤ ਘਰ' ਰੱਖੇ ਜਾਣ 'ਤੇ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਸ਼ਲਾਘਾ ਕੀਤੀ ਸੀ। ਕਿਹਾ ਸੀ ਕਿ ਜਿਸ ਘਰ 'ਚ 'ਇੱਜ਼ਤ ਘਰ' ਹੋਵੇਗਾ, ਉਹ ਘਰ ਦਾ ਮਾਣ ਬਣਾਈ ਰੱਖੇਗਾ।


Related News