ਜਦੋਂ ਮੋਦੀ ਨੇ ਆਪਣਾ ਹੱਥ ਵਧਾ ਕੇ ਨੇਤਨਯਾਹੂ ਦੀ ਪਤਨੀ ਨੂੰ ਦਿੱਤਾ ਸਹਾਰਾ

01/17/2018 3:14:53 PM

ਅਹਿਮਦਾਬਾਦ— ਭਾਰਤ ਦੇ ਛੇ ਦਿਨਾਂ ਦੇ ਦੌਰੇ 'ਤੇ ਆਏ ਇਜਰਾਈਲ ਦੇ ਪੀ.ਐੈੱਮ. ਬੇਂਜਾਮਿਨ ਨੇਤਨਯਾਹੂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿਰਾਜ ਗੁਜਰਾਤ 'ਚ ਹਨ। ਮੋਦੀ ਅਤੇ ਨੇਤਨਯਾਹੂ ਨੇ ਅੱਜ ਇਥੇ ਹਵਾਈ ਅੱਡੇ ਤੋਂ ਸਬਰਮਤੀ ਆਸ਼ਰਮ ਤੱਕ ਅੱਠ ਕਿਲੋਮੀਟਰ ਲੰਬਾ ਰੋਡਸ਼ੋਅ ਕੀਤਾ। ਇਸ ਤੋਂ ਬਾਅਦ ਮੋਦੀ, ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਸਬਰਮਤੀ ਆਸ਼ਰਮ 'ਚ ਸੂਤ ਦੀ ਮਾਲਾ ਨਾਲ ਸਵਾਗਤ ਹੋਇਆ। ਇਸ ਦੌਰਾਨ ਨੇਤਨਯਾਹੂ ਅਤੇ ਸਾਰਾ ਨੇ ਚਰਖਾ ਵੀ ਚਲਾਇਆ ਅਤੇ ਪਤੰਗ ਬਾਜੀ ਵੀ ਕੀਤੀ, ਨਾਲ ਹੀ ਚਰਖਾ ਚਲਾਉਣ ਤੋਂ ਬਾਅਦ ਜ਼ਮੀਨ 'ਤੇ ਬੈਠੀ ਸਾਰਾ ਨੇਤਨਯਾਹੂ ਕੋਲੋ ਜਦੋਂ ਉਠਿਆ ਨਹੀਂ ਗਿਆ ਤਾਂ ਇਕ ਪਾਸੇ ਇਜਰਾਈਲ ਪੀ.ਐੈੱਮ. ਅਤੇ ਦੂਜੇ ਪਾਸੇ ਭਾਰਤ ਦੇ ਪੀ.ਐੈੱਮ. ਨਰਿੰਦਰ ਮੋਦੀ ਨੇ ਆਪਣੇ ਹੱਥਾਂ ਦਾ ਸਹਾਰਾ ਦੇ ਕੇ ਉਨ੍ਹਾਂ ਨੂੰ ਉਠਾਇਆ।

PunjabKesari


ਜ਼ਿਕਰਯੋਗ ਹੈ ਕਿ ਪੀ.ਐੈੱਮ. ਨੇਤਨਯਾਹੂ ਦੀ ਮੋਦੀ ਨਾਲ ਵੱਖਰੀ ਹੀ ਕੈਮਿਸਟਰੀ ਦਿਖਾਈ ਦੇ ਰਹੀ ਹੈ। ਮੋਦੀ ਨੇ ਨੇਤਨਯਾਹੂ ਦੇ ਭਾਰਤ ਆਉਣ ਨੂੰ ਲੈ ਕੇ ਹੁਣ ਤੱਕ ਖੁਦ ਉਨ੍ਹਾਂ ਦਾ ਸਵਾਗਤ ਕੀਤਾ। ਦਿੱਲੀ ਏਅਰਪੋਰਟ, ਹੈਦਰਾਬਾਦ ਹਾਊਸ, ਰਾਸ਼ਟਰਪਤੀ ਭਵਨ ਅਤੇ ਹੁਣ ਅਹਿਮਦਾਬਾਦ 'ਚ ਦੋਵੇਂ ਨੇਤਾ ਇਕੱਠੇ ਦਿਖਾਈ ਦਿੱਤੇ। ਨੇਤਨਯਾਹੂ ਵੀ ਮੋਦੀ ਦੇ ਇਸ ਸਵਾਗਤ ਨਾਲ ਕਾਫੀ ਖੁਸ਼ ਹਨ ਅਤੇ ਕਈ ਵਾਰ ਉਨ੍ਹਾਂ ਦੀ ਤਾਰੀਫ ਵੀ ਕਰ ਚੁੱਕੇ ਹਨ। ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਮੰਗਲਵਾਰ ਨੂੰ ਤਾਜ ਮਹੱਲ ਦੇ ਦੀਦਾਰ ਕਰਨ ਗਏ। ਇਸ ਦੌਰਾਨ ਉਨ੍ਹਾਂ ਨੇ ਉਥੇ ਕਈ ਤਸਵੀਰਾਂ ਵੀ ਕਲਿੱਕ ਕਰਵਾਈਆਂ। ਤਾਜ ਮਹੱਲ ਦੇਖਣ ਤੋਂ ਬਾਅਦ ਨੇਤਨਯਾਹੂ ਨੇ ਟਵੀਟ ਕੀਤਾ, 'ਮੇਰੇ ਇਸ ਬਿੱਜੀ ਦੌਰੇ 'ਚ ਇਹ ਇਕ ਅਰਾਮਦਾਇਕ ਪਲ ਹੈ। ਮੈਨੂੰ ਇਸ ਪਲ ਦਾ ਮੌਕਾ ਦੇਣ ਲਈ ਭਾਰਤੀ ਪੀ.ਐੈੱਮ. ਨਰਿੰਦਰ ਮੋਦੀ ਦਾ ਮੈਂ ਸ਼ੁੱਕਰੀਆ ਅਦਾ ਕਰਨਾ ਚਾਹੁੰਦਾ ਹਾਂ।'' ਇਸ ਨਾਲ ਹੀ ਮੋਦੀ ਨੇ ਏਅਰਪੋਰਟ 'ਤੇ ਭਾਰਤੀ ਸੱਭਿਆਚਾਰ ਦੀ ਕੱਢੀਆਂ ਗਈਆਂ ਝਾਕੀਆਂ ਅਤੇ ਸਾਬਰਬਤੀ ਆਸ਼ਰਮ ਨੂੰ ਲੈ ਕੇ ਜਾਣਕਾਰੀ ਨੇਤਨਯਾਹੂ ਨੂੰ ਦਿੱਤੀ। ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਇਨ੍ਹਾਂ ਝਾਕੀਆਂ ਨੂੰ ਦੇਖ ਕੇ ਕਾਫੀ ਖੁਸ਼ ਨਜ਼ਰ ਆਏ।


Related News