ਮੋਦੀ ਨੇ ਸ਼੍ਰੀਕਾਂਤ ਅਤੇ ਉਸ ਦੇ ਕੋਚ ਨੂੰ ਦਿੱਤੀ ਵਧਾਈ

06/25/2017 6:42:59 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਡਮਿੰਟਨ ਖਿਡਾਰੀ ਕਿਦਾਮਬੀ ਸ਼੍ਰੀਕਾਂਤ ਅਤੇ ਉਸ ਦੇ ਕੋਚ ਨੂੰ ਉਸ ਦੀ ਸ਼ਾਨਦਾਰ ਉਪਲੰਬਧੀ ਲਈ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਆਕਾਸ਼ਵਾਣੀ 'ਤੇ 'ਮਨ ਕੀ ਬਾਤ' ਪ੍ਰੋਗਰਾਨ 'ਚ ਸ਼੍ਰੀਕਾਂਤ ਨੂੰ ਉਸ ਦੀ ਇੰਡੋਨੇਸ਼ੀਆ ਓਪਨ ਦੀ ਜਿੱਤ ਲਈ ਵਧਾਈ ਦੇ ਰਹੇ ਸੀ ਕਿ ਸ਼੍ਰੀਕਾਂਤ ਨੇ ਸਿਡਨੀ 'ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਹਰਾ ਕੇ ਆਸਟਰੇਲੀਆ ਓਪਨ ਦਾ ਖਿਤਾਬ ਵੀ ਜਿੱਤ ਲਿਆ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਿਨਾਂ 'ਚ ਅਸੀਂ ਖੇਡਾਂ 'ਚ ਅਸੀਂ ਦੇਖ ਰਹੇ ਹਾਂ ਕਿ ਨੌਜਵਾਨਾਂ ਦਾ ਖੇਡਾਂ ਪ੍ਰਤੀ ਰੁਝਾਅ ਵਧਦਾ ਚੱਲਿਆ ਜਾ ਰਿਹਾ ਹੈ। ਹੁਣ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਨੌਜਵਾਨ ਪੀੜੀਆਂ ਨੂੰ ਆਪਣਾ ਭਵਿੱਖ ਦਿਖਾਈ ਦੇਣ ਲੱਗਾ ਹੈ ਅਤੇ ਸਾਡੇ ਖਿਡਾਰੀਆਂ ਦੇ ਕਾਰਨ, ਉਨ੍ਹਾਂ ਦੇ ਪੁਰਸ਼ਾਥਰ ਕਾਰਨ, ਉਨ੍ਹਾਂ ਦੀ ਸਿੱਧੀ ਦੇ ਕਾਰਨ ਦੇਸ਼ ਦਾ ਵੀ ਨਾਂ ਰੋਸ਼ਨ ਹੁੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਹਾਲ ਹੀ 'ਚ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਮਬੀ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ 'ਚ ਜਿੱਤ ਦਰਜ ਕਰ ਦੇਸ਼ ਦਾ ਮਾਨ ਵਧਾਇਆ ਹੈ। ਮੈਂ ਇਸ ਉਪਲੰਬਧੀ ਲਈ ਉਸ ਨੂੰ ਅਤੇ ਉਸ ਦੇ ਕੋਚ ਨੂੰ ਵਧਾਈ ਦਿੰਦਾ ਹਾਂ।


Related News