ਪੀ.ਡੀ.ਪੀ ਦੇ ਵਿਧਾਇਕ ਦੇ ਘਰ ''ਤੇ ਗ੍ਰੇਨੇਡ ਹਮਲਾ

10/20/2017 2:17:44 PM

ਸ਼੍ਰੀਨਗਰ— ਸ਼ੱਕੀ ਅੱਤਵਾਦੀਆਂ ਨੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਦੇ ਘਰ 'ਤੇ ਗ੍ਰੇਨੇਡ ਸੁੱਟਿਆ। ਵਿਧਾਇਕ ਅਜਾਜ਼ ਮੋਹਮੰਦ ਮੀਰ ਸੱਤਾਰੂੜ ਪੀ.ਡੀ.ਪੀ ਦੇ ਵਿਧਾਇਕ ਹਨ। ਗ੍ਰੇਨੇਡ ਘਰ ਦੇ ਕੰਪਾਊਂਡ 'ਚ ਫੱਟਿਆ। ਹਮਲਵਾਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।
ਵਿਧਾਇਕ ਅਜਾਜ਼ ਮੋਹਮੰਦ ਮੀਰ ਦੱਖਣੀ ਕਸ਼ਮੀਰ ਦੇ ਸ਼ੌਪੀਆਂ ਜ਼ਿਲੇ ਦੀ ਵਾਛੀ ਵਿਧਾਨਸਭਾ ਖੇਤਰ ਦੇ ਵਿਧਾਇਕ ਹਨ। ਇਸ ਤੋਂ ਪਹਿਲੇ ਅੱਤਵਾਦੀਆਂ ਨੇ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ ਅਤੇ ਕਤਲ ਦੇ ਬਾਅਦ ਦੂਜੇ ਦਿਨ ਲੋਕਾਂ ਨੇ ਉਨ੍ਹਾਂ ਦੇ ਘਰ ਨੂੰ ਸਾੜ ਦਿੱਤਾ ਸੀ। ਪਿਛਲੇ ਕੁਝ ਸਮੇਂ ਤੋਂ ਪੁਲਸ ਅਤੇ ਨੇਤਾਵਾਂ 'ਤੇ ਅੱਤਵਾਦੀ ਹਮਲੇ ਵਧ ਰਹੇ ਹਨ। ਸੀ.ਐਮ ਮਹਿਬੂਬਾ ਮੁਫਤੀ ਨੇ ਘਟਨਾ ਦੀ ਨਿੰਦਾ ਕੀਤੀ ਹੈ।


Related News