ਘਰ ਤੋਂ ਭੱਜੀ ਨਾਬਾਲਿਗ ਲੜਕੀ, ਹੁਣ ਢਾਈ ਸਾਲ ਬਾਅਦ ਮਿਲੀ

08/17/2017 11:22:30 AM

ਮੁੰਬਈ— ਪਾਲਘਰ ਪੁਲਸ ਇਕ ਫੋਨ ਕਾਲ ਸਹਾਰੇ ਉਤਰਾਖੰਡ ਦੇ ਹਰਿਦੁਆਰ ਤੋਂ ਇਕ ਨਾਬਾਲਿਗ ਨੂੰ ਬਚਾਉਣ 'ਚ ਸਫਲ ਰਹੀ ਹੈ। ਪਾਲਘਰ ਦੇ ਐਸ.ਪੀ ਮੰਜੂਨਾਥ ਸ਼ਿੰਗੇ ਨੇ ਦੱਸਿਆ ਕਿ ਨਾਬਾਲਿਗ ਦੇ ਬਿਆਨ ਦੇ ਆਧਾਰ 'ਤੇ ਦਿਗਵਿਜੈ ਸਿੰਘ ਅਤੇ ਹਿਮਾਸ਼ੂੰ ਸਿੰਘ ਨਾਮ ਦੇ ਦੋ ਦੋਸ਼ੀਆਂ ਖਿਲਾਫ ਐਫ.ਆਈ.ਆਰ ਦਰਜ ਕਰਕੇ ਉਨ੍ਹਾਂ ਨੂੰ ਹਰਿਦੁਆਰ ਤੋਂ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਪੀੜਿਤਾ ਨੇ ਕਿਸੇ ਹੋਰ ਦੇ ਮੋਬਾਇਲ ਤੋਂ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨਾਲ ਰੋਜ਼ ਕੁੱਟਮਾਰ ਹੋ ਰਹੀ ਹੈ। ਇਸ ਦੇ ਬਾਅਦ ਪੁਲਸ ਹਰਕਤ 'ਚ ਆਈ ਅਤੇ ਲਗਭਗ ਢਾਈ ਸਾਲ ਬਾਅਦ ਉਸ ਨੂੰ ਲੱਭਣ 'ਚ ਕਾਮਯਾਬ ਰਹੀ। 17 ਸਾਲਾਂ ਲੜਕੀ ਨੂੰ ਇਕ ਵਿਅਕਤੀ ਨਾਲ ਪਿਆਰ ਹੋ ਗਿਆ ਸੀ। ਫਰਵਰੀ 2015 'ਚ ਉਹ ਘਰ ਤੋਂ ਭੱਜ ਗਈ ਸੀ। ਹਿਨਾ(ਬਦਲਿਆ ਹੋਇਆ ਨਾਮ) ਦੀ ਮਾਂ ਨੇ ਉਸ ਦੇ ਅਗਵਾ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ। ਕੁਝ ਦਿਨ ਪਹਿਲੇ ਹਿਨਾ ਨੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹਾਂ, ਇਹ ਲੋਕ ਮੈਨੂੰ ਮਾਰਦੇ ਹਨ, ਮੈਂ ਹਰਿਦੁਆਰ 'ਚ ਹਾਂ। ਜਗ੍ਹਾ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਹਿਨਾ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਫਿਰ ਤੋਂ ਫੋਨ ਨਾ ਕਰੇ। ਫੋਨ ਕਾਲ ਦੇ ਸਹਾਰੇ ਪੁਲਸ ਰਾਣੀਪੁਰ ਇਲਾਕੇ 'ਚ ਪੁੱਜ ਗਈ ਸੀ। ਇਸ ਦੇ ਬਾਅਦ ਸਥਾਨਕ ਪੁਲਸ ਦੀ ਮਦਦ ਨਾਲ ਹਿਨਾ ਨੂੰ ਲੱਭ ਨਿਕਾਲਿਆ ਹੈ।


Related News